ਮੁੰਬਈ: ਭਾਰਤ ਦੇਸ਼ ਇਨੀਂ ਦਿਨੀਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ। ਆਏ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੇ ਸੰਕਟ ਦੇ ਸਮੇਂ ’ਚ ਬਾਲੀਵੁੱਡ ਹਸਤੀਆਂ ਫਾਊਂਡੇਸ਼ਨ ਅਤੇ ਕੈਂਪੇਨ ਦੇ ਸਹਿਯੋਗ ਨਾਲ ਪੀੜਤਾਂ ਦੀ ਮਦਦ ਲਈ ਧੰਨ ਜੁਟਾਉਣ ’ਚ ਲੱਗੀਆਂ ਹਨ ਅਤੇ ਲੋਕਾਂ ਨੂੰ ਇਨ੍ਹਾਂ ਫਾਊਂਡੇਸ਼ਨ ਦੇ ਨਾਲ ਜੁੜਣ ਦੀ ਅਪੀਲ ਕਰ ਰਹੀਆਂ ਹਨ। ਹੁਣ ਤੱਕ ਪਿ੍ਰਯੰਕਾ ਚੋਪੜਾ, ਜੈਕਲੀਨ ਫਰਨਾਂਡੀਜ਼ ਵਰਗੇ ਕਈ ਸਿਤਾਰਿਆਂ ਨੇ ਕਈ ਮੁਹਿੰਮਾਂ ਦੇ ਨਾਲ ਮਿਲ ਕੇ ਪੀੜਤਾਂ ਲਈ ਕਾਫ਼ੀ ਫੰਡ ਜੁਟਾ ਲਿਆ ਹੈ ਪਰ ਦੇਸ਼ ਦੇ ਲੋਕਾਂ ਨੂੰ ਧੰਨ ਜੁਟਾਉਣ ਦੀ ਅਪੀਲ ਕਰਨ ਵਾਲੇ ਸਿਤਾਰਿਆਂ ’ਤੇ ਹਾਲ ਹੀ ’ਚ ਬਾਲੀਵੁੱਡ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਭੜਕੀ ਹੈ ਜਿਸ ਨੂੰ ਲੈ ਕੇ ਉਹ ਖ਼ੂਬ ਚਰਚਾ ’ਚ ਹੈ।
ਕੰਗਨਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ ਕਿ 1-ਮਹਾਮਾਰੀ ਤੋਂ ਮਿਲਿਆ ਪਾਠਛ: ਕੋਈ ਵੀ ਬੇਕਾਰ ਨਹੀਂ ਹੈ, ਹੋਰ ਕਈ ਮਦਦ ਕਰ ਸਕਦਾ ਹੈ ਪਰ ਜ਼ਰੂਰੀ ਹੈ ਕਿ ਤੁਸੀਂ ਆਪਣੀ ਜਗ੍ਹਾ, ਰੋਲ ਅਤੇ ਅਸਰ ਨੂੰ ਸਮਾਜ ’ਚ ਪਛਾਣੋ।
2- ਜੇਕਰ ਤੁਸੀਂ ਅਮੀਰ ਹੋ ਤਾਂ ਗਰੀਬਾਂ ਤੋਂ ਭੀਖ ਨਾ ਮੰਗੋ।
3- ਜੇਕਰ ਤੁਸੀਂ ਆਪਣੇ ਦਮ ’ਤੇ ਲੋਕਾਂ ਲਈ ਦਵਾਈਆਂ, ਆਕਸੀਜਨ ਅਤੇ ਬੈੱਡ ਦੀ ਵਿਵਸਥਾ ਕਰ ਸਕਦੇ ਹੋ ਤਾਂ ਇਸ ਨਾਲ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ।
ਕੰਗਨਾ ਨੇ ਅੱਗੇ ਲਿਖਿਆ ਕਿ
4- ਜੇਕਰ ਤੁਸੀਂ ਮਸ਼ਹੂਰ ਹਸਤੀ ਹੋ ਤਾਂ ਕੁਝ ਲੋਕਾਂ ਦੇ ਪਿੱਛੇ ਨਾ ਭੱਜੋ। ਉਨ੍ਹਾਂ ਨੂੰ ਬਚਾਓ ਜੋ ਲੱਖਾਂ ਨੂੰ ਬਚਾ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਸਹੀ ਮਾਹੌਲ ਅਤੇ ਸਪੋਰਟ ਦਿੱਤੀ ਜਾਵੇ।
5- ਜੇਕਰ ਉਹ ਸ਼ਕਤੀ ਅਰਬਾਂ ਲੋਕਾਂ ਨੂੰ ਬੈੱਡ, ਆਕਸੀਜਨ ਦੀ ਪਰੇਸ਼ਾਨੀ ਨੂੰ ਇਕ ਹਫ਼ਤੇ ’ਚ ਦੂਰ ਕਰ ਸਕਦੀ ਹੈ ਤਾਂ ਆਪਣਾ ਯੋਗਦਾਨ ਦੇਣਾ ਨਾ ਭੁੱਲੋ। ਭਾਵੇਂ ਹੀ ਉਹ ਛੋਟੀ ਜਿਹੀ ਮਦਦ ਹੀ ਕਿਉਂ ਨਾ ਹੋਵੇ। ਆਪਣਾ ਯੋਗਦਾਨ ਜ਼ਰੂਰ ਦਿਓ। ਸਾਰਿਆਂ ਨੂੰ ਆਪਣੀ ਭਾਵਨਾ ਦਾ ਅਹਿਸਾਸ ਨਹੀਂ ਹੁੰਦਾ ਹੈ ਕਿਉਂਕਿ ਤੁਸੀਂ ਲੋਕ ਸਿਰਫ਼ ਡਰਾਮਾ ਕਰਦੇ ਹੋ ਅਤੇ ਕੁਝ ਲੋਕ ਸਿਰਫ਼ ਧਿਆਨ, ਲਵ ਕੰਗਨਾ।
ਕੰਗਨਾ ਦੀ ਇਹ ਪੋਸਟ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸ ਦੇਈਏ ਕਿ ਕੰਗਨਾ ਵੀ ਕੋਰੋਨਾ ਦੀ ਚਪੇਟ ’ਚ ਆ ਗਈ ਸੀ ਪਰ ਉਨ੍ਹਾਂ ਨੇ ਕੁਝ ਦਿਨਾਂ ’ਚ ਹੀ ਇਸ ਵਾਇਰਸ ਨੂੰ ਮਾਤ ਦੇ ਦਿੱਤੀ। ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਯੂਟਿਊਬ 'ਤੇ ਵਾਰ-ਵਾਰ ਸੁਣਿਆ ਜਾ ਰਿਹੈ ਗਾਇਕ ਜੀਂਦ ਦਾ ਗੀਤ 'ਸੋਹਣੇ ਦੀ ਪਸੰਦ'
NEXT STORY