ਮੁੰਬਈ: ਹਰ ਮੁੱਦੇ ’ਤੇ ਬੇਬਾਕ ਟਿੱਪਣੀ ਕਰਨ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਦਿੱਲੀ ’ਚ ਬੀ.ਜੇ.ਪੀ. ਕਾਰਜਕਰਤਾ ਰਿੰਕੂ ਸ਼ਰਮਾ ਦੀ ਹੱਤਿਆ ’ਤੇ ਦੁੱਖ ਪ੍ਰਗਟ ਕੀਤਾ ਹੈ। ਅਦਾਕਾਰਾ ਨੇ ਟਵੀਟ ਕਰਕੇ ਰਿੰਕੂ ਦੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਸ ਦੀ ਕਤਲ ਕਰਨ ’ਤੇ ਦੋਸ਼ੀਆਂ ’ਤੇ ਭੜਾਸ ਕੱਢੀ ਹੈ।
ਕੰਗਨਾ ਰਣੌਤ ਨੇ ਇਕ ਸੋਸ਼ਲ ਮੀਡੀਆ ਪ੍ਰਸ਼ੰਸਕ ਦੀ ਪੋਸਟ ’ਤੇ ਰੀ-ਪੋਸਟ ਕਰਦੇ ਹੋਏ ਲਿਖਿਆ ਹੈ ਕਿ ਇਸ ਪਿਤਾ ਦੇ ਦਰਦ ਨੂੰ ਮਹਿਸੂਸ ਕਰੋ ਅਤੇ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਮੈਂਬਰਾਂ ਦੇ ਬਾਰੇ ’ਚ ਸੋਚੋ, ਇਕ ਹੋਰ ਦਿਨ ਇਕ ਹੋਰ ਹਿੰਦੂ ਸਿਰਫ਼ ਜੈ ਸ਼੍ਰੀ ਰਾਮ ਬੋਲਣ ’ਤੇ ਮਾਰ ਦਿੱਤਾ ਗਿਆ ਹੈ।
Feel the pain of this father and think about your own children or family members, Another day another Hindu lynched just for saying Jai Shri Ram #JusticeForRinkuSharma https://t.co/nnLsnHOOAW
— Kangana Ranaut (@KanganaTeam) February 11, 2021
ਕੀ ਹੈ ਮਾਮਲਾ
ਦਰਅਸਲ ਬੁੱਧਵਾਰ ਰਾਤ ਨੂੰ ਚਾਰ ਲੋਕਾਂ ਨੇ 25 ਸਾਲ ਦੇ ਰਿੰਕੂ ਦੀ ਉਸ ਦੇ ਘਰ ਦੇ ਬਾਹਰ ਚਾਕੂ ਮਾਰ ਦੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਰਿੰਕੂ ਰਾਮ ਮੰਦਿਰ ਨਿਰਮਾਣ ਲਈ ਚੰਦਾ ਇਕੱਠਾ ਕਰ ਰਿਹਾ ਸੀ ਜਿਸ ਦੇ ਕਾਰਨ ਉਸ ਦੀ ਹੱਤਿਆ ਕੀਤੀ ਗਈ ਹੈ। ਹਾਲਾਂਕਿ ਪੁਲਸ ਨੇ ਅਜਿਹੇ ਦਾਅਵੇ ਰੱਦ ਕੀਤੇ ਹਨ। ਪੁਲਸ ਮੁਤਾਬਕ ਚਾਰੇ ਦੋਸ਼ੀ ਜ਼ਾਹਿਦ, ਮਹਿਤਾਬ, ਦਾਨਿਸ਼ ਅਤੇ ਇਸਲਾਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਉੱਧਰ ਅਦਾਕਾਰਾ ਕੰਗਨਾ ਦੇ ਕੰਮ ਦੀ ਗੱਲ ਕਰੀਏ ਤਾਂ ਇਨੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ’ਚ ਹੋ ਰਹੀ ਹੈ।
ਕੰਗਨਾ ਰਣੌਤ ਨੂੰ ਸੁਰੱਖਿਆ ਦੇਵੇਗੀ MP ਸਰਕਾਰ, ਗ੍ਰਹਿ ਮੰਤਰੀ ਨੇ ਕਿਹਾ- ਸਾਡੀ ਭੈਣ ਨੂੰ ਕੋਈ ਛੂਹ ਨਹੀਂ ਸਕਦਾ
NEXT STORY