ਮੁੁੰਬਈ : ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨਾਂ ਵਿਰੁੱਧ ਕਈ ਵਾਰ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਵਿਵਾਦਾਂ ਵਿਚ ਆਈ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਮੁੜ ਆਪਣੇ ਟਵਿਟਰ ਹੈਂਡਲ ’ਤੇ ਇਕ ਟਵੀਟ ਕੀਤਾਹੈ। ਇਸ ਵਾਰ ਇਹ ਟਵੀਟ ਕਿਸਾਨਾਂ ਦੀ ਆਲੋਚਨਾ ਲਈ ਨਹੀਂ ਬਲਕਿ ਪੀ.ਐਮ. ਮੋਦੀ ਦੀ ਤਾਰੀਫ਼ ਵਿਚ ਕੀਤਾ ਗਿਆ ਹੈ, ਜੋ ਇਸ ਸਮੇਂ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਕਿਹਾ- ਕਿਸਾਨਾਂ ਲਈ ਇੰਨਾ ਕੰਮ ਕਰਨ ਵਾਲੇ ਮੋਦੀ 'ਕਿਸਾਨ ਵਿਰੋਧੀ ਨਹੀਂ ਹੋ ਸਕਦੇ'
ਦਰਅਸਲ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੈਨੇਡਾ ਦੇ ਪੀ.ਐਮ. ਜਸਟਿਸ ਟਰੂਡੋ ਨੂੰ ਭਰੋਸਾ ਦਿਵਾਇਆ ਹੈ। ਉਨ੍ਹਾਂ ਨੇ ਟਵਿਟਰ ’ਤੇ ਪੀ.ਐਮ. ਜਸਟਿਨ ਟਰੂਡੋ ਲਈ ਲਿਖਿਆ, ‘ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਅਇਆ, ਇਸ ਦੀ ਮੈਨੂੰ ਖ਼ੁਸ਼ੀ ਹੈ। ਸਾਡੇ ਵਿਚਾਲੇ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਰਿਕਵਰੀ ਵਰਗੇ ਹੋਰ ਮੁੱਦਿਆਂ ’ਤੇ ਵੀ ਸਹਿਯੋਗ ’ਤੇ ਸਹਿਮਤੀ ਬਣੀ।’ ਅਦਾਕਾਰਾ ਨੇ ਪੀ.ਐਮ. ਮੋਦੀ ਦੇ ਇਸੇ ਟਵੀਟ ’ਤੇ ਉਨ੍ਹਾਂ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ: ਸਵਰਾ ਭਾਸਕਰ ਨੇ ਟਵੀਟ ਕਰ ਰਿਹਾਨਾ ਨੂੰ ਦੱਸਿਆ ‘ਟੁਕੜੇ ਟੁਕੜੇ ਗੈਂਗ’ ਦੀ ਇੰਟਰਨੈਸ਼ਨਲ ਮੈਂਬਰ
ਕੰਗਨਾ ਨੇ ਆਪਣੇ ਟਵੀਟ ਵਿਚ ਲਿਖਿਆ, ‘ਸਾਰਿਆਂ ਨੂੰ ਯਾਦ ਹੈ ਕਿ 90 ਦੇ ਦਹਾਕੇ ਵਿਚ ਸੰਗੀਤ ਪ੍ਰੋਗਰਾਮ ਚਿੱਤਰਹਾਰ ਆਉਂਦਾ ਸੀ। ਜਦੋਂ ਮੈਂ ਬਹੁਤ ਛੋਟੀ ਸੀ। ਮੈਂ ਰਿਸ਼ਤੇਦਾਰਾਂ ਲਈ ਇਸ ’ਤੇ ਡਾਂਸ ਕਰਦੀ ਸੀ।’ ਉਨ੍ਹਾਂ ਅੱਗੇ ਲਿਖਿਆ, ‘ਆਸਮਾਨ ਨੂੰ ਧਰਤੀ ’ਤੇ ਲਿਆਉਣ ਵਾਲਾ ਚਾਹੀਦਾ ਹੈ, ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ ਹੈ... ਤੁਨਾ ਤੁਨਾ ਤੱਕ ਤੱਕ ਤੁਨਾ।’ ਹੁਣ ਸੋਸ਼ਲ ਮੀਡੀਆ ’ਤੇ ਕੰਗਨਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਸ ਨੇ ਦਰਜ ਕੀਤੀ FIR, ਜਾਣੋ ਵਜ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੀਪ ਸਿੱਧੂ ਦੇ ਹੱਕ ’ਚ ਲਾਈਵ ਹੋਇਆ ਸਿੰਗਾ, ਆਖੀਆਂ ਇਹ ਗੱਲਾਂ
NEXT STORY