ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਰਹਿੰਦੀ ਹੈ। ਪੰਗਾ ਗਰਲ ਆਏ ਦਿਨ ਕੁੱਝ ਨਾ ਕੁੱਝ ਅਜਿਹਾ ਕਰਦੀ ਰਹਿੰਦੀ ਹੈ ਕਿ ਉਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਦਰਅਸਲ ਕੰਗਨਾ ਨੇ ਮੁੜ ਟਵਿਟਰ ’ਤੇ ਸੀ.ਈ.ਓ. ਨਾਲ ਪੰਗਾ ਲਿਆ।
ਇਹ ਵੀ ਪੜ੍ਹੋ: PM ਮੋਦੀ ਦੇ ਨਾਮ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਵਾਤਾਵਰਣ ’ਚ ਉਨ੍ਹਾਂ ਦੇ ਯੋਗਦਾਨ ਦੀ ਮੁਰੀਦ ਹੋਈ ਦੁਨੀਆ
ਇਕ ਪ੍ਰਸ਼ੰਸਕ ਨੇ ਟਵੀਟ ਕਰਕੇ ਪੁੱਛਿਆ ਕਿ ਕੀ ਕੰਗਨਾ ਨੂੰ ਟਵਿਟਰ ’ਤੇ ਬੈਨ ਕਰ ਦਿੱਤਾ ਗਿਆ ਹੈ? ਇਸ ਦੇ ਜਵਾਬ ਵਿਚ ਅਦਾਕਾਰਾ ਨੇ ਉਸ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ, ‘ਮੈਂ ਟਵਿਟਰ ’ਤੇ ਬੈਨ ਕਰ ਦਿੱਤੀ ਗਈ, ਕਿਉਂਕਿ ਚਾਚਾ ਜੈਕ ਅਤੇ ਉਨ੍ਹਾਂ ਦੀ ਟੀਮ ਮੇਰੇ ਤੋਂ ਡਰ ਗਈ ਹੈ, ਉਹ ਮੈਨੂੰ ਸਸਪੈਂਡ ਨਹੀਂ ਕਰ ਸਕਦੇ ਪਰ ਮੈਨੂੰ ਹਰ ਰੋਜ਼ ਉਨ੍ਹਾਂ ਨੂੰ ਖੁੱਲ੍ਹੇਆਮ ਬੇਨਕਾਬ ਵੀ ਕਰਨ ਨਹੀਂ ਦੇ ਸਕਦੇ, ਮੈਂ ਇੱਥੇ ਫਾਲੋਅਰਜ਼ ਪਾਉਣ ਨਹੀਂ ਆਈ ਹਾਂ ਨਾ ਹੀ ਖੁਦ ਨੂੰ ਪਰਮੋਟ ਕਰਨ, ਮੈਂ ਇੱਥੇ ਰਾਸ਼ਟਰ ਲਈ ਹਾਂ ਅਤੇ ਇਹੀ ਇਨ੍ਹਾਂ ਨੂੰ ਰੜਕਦਾ ਹੈ।’
ਇਹ ਵੀ ਪੜ੍ਹੋ: ਕ੍ਰਿਕਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆਈ.ਪੀ.ਐਲ. 2021 ਲਈ ਇਨ੍ਹਾਂ 5 ਸ਼ਹਿਰਾਂ ਦੀ ਹੋਈ ਚੋਣ
ਦੱਸ ਦੇਈਏ ਕਿ ਟਵਿਟਰ ’ਤੇ ਕੰਗਨਾ ਦੀ ਤਸਵੀਰ ਲੱਭਣ ’ਤੇ ਨਹੀਂ ਮਿਲੇਗੀ। ਉਨ੍ਹਾਂ ਦੀ ਤਸਵੀਰ ਨੂੰ ਉਹੀ ਲੋਕ ਦੇਖ ਸਕਦੇ ਹਨ ਜੋ ਉਨ੍ਹਾਂ ਨੂੰ ਫਾਲੋ ਕਰਦੇ ਹਨ। ਇਹ ਪਾਬੰਦੀ ਟਵਿਟਰ ਵੱਲੋਂ ਲਗਾਈ ਗਈ ਹੈ। ਇਹ ਉਦੋਂ ਲਗਾਈ ਜਾਂਦੀ ਹੈ ਜਦੋਂ ਕਿਸੇ ਯੂਜਰ ’ਤੇ ਭਾਈਚਾਰੇ ਨੂੰ ਭੜਕਾਉਣ ਵਾਲਾ ਟਵੀਟ ਕਰਨ ਦਾ ਦੋਸ਼ ਲੱਗਦਾ ਹੈ। ਇਸ ਲਈ ਟਵਿਟਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਨੂੰ ਲੈ ਕੇ ਅਦਾਕਾਰਾ ਨੇ ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਇਹ ਵੀ ਪੜ੍ਹੋ: ਚੌਥੀ ਵਾਰ ਦਾਦੀ ਬਣ ਕੇ ਕਾਫ਼ੀ ਖ਼ੁਸ਼ ਹੈ ਸ਼ਰਮਿਲਾ ਟੈਗੋਰ, ਇਸ ਕਾਰਨ ਅਜੇ ਤੱਕ ਨਹੀਂ ਦੇਖੀ ਤੀਜੇ ਪੋਤੇ ਦੀ ਸ਼ਕਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਰਨ ਔਜਲਾ ਤੋਂ ਬਾਅਦ, ਅਮ੍ਰਿਤ ਮਾਨ ਨੇ ਕੀਤੀਆਂ 'ਦਿਲ ਦੀਆਂ ਗੱਲਾਂ'
NEXT STORY