ਮੁੰਬਈ- 23 ਮਾਰਚ, 1987 ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲਾ ਕੋਲ ਸਥਿਤ ਸੂਰਜਪੂਰ (ਭਾਬੰਲਾ) 'ਚ ਜਨਮੀ ਕੰਗਨਾ ਰਾਨੌਟ 29 ਸਾਲ ਦੀ ਹੋ ਗਈ ਹੈ। ਕੰਗਨਾ ਆਪਣੇ ਬੋਲਡ ਕਿਰਦਾਰ, ਬੜਬੋਲੇਪਨ, ਐਕਟਿੰਗ ਜਾਂ ਫਿਰ ਪਰਸਨਲ ਲਾਈਫ ਦੇ ਚੱਲਦੇ ਹਮੇਸ਼ਾ ਸੁਰਖੀਆਂ ਬਟੋਰਦੀ ਰਹਿੰਦੀ ਹੈ।
ਇਸੇ ਸਾਲ 'ਔਰਤ ਦਿਵਸ' ਦੇ ਮੌਕੇ 'ਤੇ ਦਿੱਤੇ ਗਏ ਇੰਟਰਵਿਊ 'ਚ ਕੰਗਨਾ ਨੇ ਦੱਸਿਆ ਕਿ ਜਦੋਂ ਉਹ ਪੈਦਾ ਹੋਈ ਸੀ ਤਾਂ ਉਸ ਦੇ ਮਾਤਾ-ਪਿਤਾ ਨਾਖੁਸ਼ ਸਨ। ਦਰਅਸਲ, ਜਦੋਂ ਉਨ੍ਹਾਂ ਦੀ ਵੱਡੀ ਭੈਣ ਦਾ ਜਨਮ ਹੋਇਆ ਸੀ ਘਰਵਾਲੇ ਬੇਹੱਦ ਖੁਸ਼ ਸਨ ਪਰ ਦੂਜੇ ਬੱਚੇ ਦੇ ਤੌਰ 'ਤੇ ਜਦੋਂ ਘਰ 'ਚ ਲੜਕੀ ਹੋਈ ਤਾਂ ਪਰਿਵਾਰ ਵਾਲੇ ਨਾਖੁਸ਼ ਹੋ ਗਏ। ਉਸ ਦੌਰਾਨ ਕੰਗਨਾ ਨੂੰ 'ਅਣਚਾਹਾ ਚਾਈਲਡ' ਮੰਨਿਆ ਜਾਂਦਾ ਸੀ। ਕੰਗਨਾ ਦੀ ਪਸੰਦੀਦਾ ਉਨ੍ਹਾਂ ਦੀ ਭੈਣ ਰੰਗੋਲੀ ਹੈ। ਰੰਗੋਲੀ ਕੰਗਨਾ ਦੀ ਮੈਨੇਜਰ ਹੈ। ਉਨ੍ਹਾਂ ਦਾ ਇਕ ਛੋਟਾ ਭਰਾ ਵੀ ਹੈ ਅਕਸ਼ਤ ਰਾਨੌਟ।
ਕੰਗਨਾ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਕੰਗਨਾ ਨੇ ਘੱਟ ਉਮਰ 'ਚ ਹੀ ਮਾਡਲਿੰਗ ਦਾ ਰਸਤਾ ਅਪਣਾਇਆ ਅਤੇ ਦਿੱਲੀ 'ਚ ਰਹਿ ਕੇ ਮਸ਼ਹੂਰ ਥਿਏਟਰ ਡਾਇਰੈਕਟਰ ਅਰਵਿੰਦ ਗੌੜ ਤੋਂ ਐਕਟਿੰਗ ਦੀ ਟ੍ਰੈਨਿੰਗ ਲਈ। 2006 'ਚ ਕੰਗਨਾ ਨੇ 'ਗੈਂਗਸਟਰ' ਨਾਲ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਲਈ ਉਸ ਨੂੰ ਸਭ ਤੋਂ ਵਧੀਆ ਡੈਬਿਊ ਅਦਾਕਾਰਾ ਦੇ ਫ਼ਿਲਮਫੇਅਰ ਐਵਾਰਡ ਨਾਲ ਨਵਾਜਿਆ ਗਿਆ ਸੀ। ਫ਼ਿਲਮ ਦੀ ਸਫਲਤਾ ਦੇ ਬਾਅਦ ਕੰਗਨਾ ਨੂੰ ਬਾਲੀਵੁੱਡ 'ਚ ਮੀਨਾ ਕੁਮਾਰੀ ਦੀ ਤਰ੍ਹਾਂ ਟ੍ਰੇਜਡੀ ਕੁਈਨ ਕਿਹਾ ਜਾਣ ਲੱਗਿਆ। 'ਕੁਈਨ' ਅਤੇ 'ਤਨੁ ਵੈਡਸ ਮਨੁ ਰਿਟਰਨਜ਼' 'ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।
ਕੰਠ ਕਲੇਰ ਨਵੇਂ ਸਿੰਗਲ ਟਰੈਕ 'ਬੰਦੂਕਾਂ' ਨਾਲ ਚਰਚਾ 'ਚ (Video)
NEXT STORY