ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀ 'ਦਿ ਕਪਿਲ ਸ਼ਰਮਾ ਸ਼ੋਅ' ਅੱਜ ਸਭ ਤੋਂ ਵੱਡਾ ਮਨੋਰੰਜਨ ਦਾ ਸ਼ੋਅ ਬਣ ਗਿਆ ਹੈ। ਇਸ ਸ਼ੋਅ ਵਿਚ ਕੰਮ ਕਰਨ ਵਾਲੇ ਕਿਰਦਾਰਾਂ ਨੇ ਲੋਕਾਂ ਨੂੰ ਖੂਬ ਹਸਾਇਆ ਹੈ। ਲੋਕ ਇਸ ਸ਼ੋਅ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ ਤੇ ਪੂਰਾ ਪਰਿਵਾਰ ਇਸ ਸ਼ੋਅ ਨੂੰ ਬੈਠ ਕੇ ਦੇਖਦਾ ਹੈ। ਕਪਿਲ ਸ਼ਰਮਾ ਸ਼ੋਅ ਵਿਚ ਸਿਰਫ਼ ਭਾਰਤੀ ਸਿੰਘ ਨੂੰ ਹੀ ਨਹੀਂ ਸਗੋਂ ਸਾਰੇ ਕਿਰਦਾਰਾਂ ਨੂੰ ਵਿਦੇਸ਼ਾਂ ਵਿਚ ਪਸੰਦ ਕੀਤਾ ਜਾਂਦਾ ਹੈ।
'ਦਿ ਕਪਿਲ ਸ਼ਰਮਾ ਸ਼ੋਅ' ਅੱਜ ਟੀ. ਵੀ. ਦਾ ਨੰਬਰ ਵਨ ਸ਼ੋਅ ਬਣ ਗਿਆ ਹੈ ਅਤੇ ਸਾਲਾਂ ਤੋਂ ਸਾਡਾ ਮੰਨੋਰਜਨ ਕਰਦਾ ਆ ਰਿਹਾ ਹੈ। ਇਸ ਸ਼ੋਅ ਵਿਚ ਕੰਮ ਕਰਨ ਵਾਲੇ ਸਾਰੇ ਕਿਰਦਾਰ ਕਿੰਨੇ ਪੜ੍ਹੇ ਲਿਖੇ ਹਨ, ਇਹ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
ਭਾਰਤੀ ਸਿੰਘ
ਭਾਰਤੀ ਕਪਿਲ ਸ਼ਰਮਾ ਸ਼ੋਅ ਵਿਚ ਜ਼ਿਆਦਾਤਰ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਨ, ਉਹ ਸ਼ੋਅ ਵਿਚ 'ਬੱਚਾ ਯਾਦਵ' ਦੀ ਪਤਨੀ 'ਤਿਤਲੀ' ਦਾ ਕਿਰਦਾਰ ਨਿਭਾ ਰਹੀ ਹੈ। ਭਾਰਤੀ ਪੰਜਾਬ ਤੋਂ ਹੈ ਤੇ ਆਪਣੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਪੰਜਾਬ ਤੋਂ Homunities ਵਿਚ ਗ੍ਰੈਜੂਏਸ਼ਨ ਕੀਤੀ। ਇਸ ਨਾਲ ਹੀ ਭਾਰਤੀ ਸਿੰਘ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਪੋਸਟ ਗ੍ਰੈਜੂਏਟ ਕੀਤੀ ਹੈ।
ਕਪਿਲ ਸ਼ਰਮਾ
ਕਪਿਲ ਸ਼ਰਮਾ ਨੇ ਅੰਮ੍ਰਿਤਸਰ ਦੇ ਸ਼੍ਰੀ ਰਾਮ ਆਸ਼ਰਮ ਤੋਂ ਪੜ੍ਹਾਈ ਕੀਤੀ ਹੈ, ਉਹ ਅਤੇ ਚੰਦਨ ਦੋਵੇਂ ਇਕੱਠੇ ਪੜ੍ਹਦੇ ਸਨ। ਇਸ ਤੋਂ ਬਾਅਦ ਉਸ ਨੇ ਕਪਿਲ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ, ਜਲੰਧਰ ਤੋਂ ਵੀ ਕੀਤੀ। ਅੱਜ ਕਪਿਲ ਸ਼ੋਅ ਦਾ ਮਾਣ ਹਨ ਤੇ ਇਹ ਸ਼ੋਅ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਨਾਂ ਤੇ ਚੱਲ ਰਿਹਾ ਹੈ।
ਸੁਮੋਨਾ ਚੱਕਰਵਰਤੀ
ਸੁਮੋਨਾ ਚੱਕਰਵਰਤੀ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਭੂਰੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕਿ ਬੱਚਾ ਯਾਦਵ ਦੀ ਭਰਜਾਈ ਤਿਤਲੀ ਦੀ ਭੈਣ ਹੈ। ਸੁਮੋਨਾ ਨੇ ਲੋਰੇਟੋ ਕਾਨਵੈਂਟ ਸਕੂਲ, ਲਖਨਊ ਤੋਂ ਪੜ੍ਹਾਈ ਕੀਤੀ ਹੈ। ਜਿਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਮੁੰਬਈ ਆ ਗਈ। ਉਸ ਨੇ ਆਪਣੀ ਅਗਲੀ ਪੜ੍ਹਾਈ 'Hiranandani Foundation School Powai' ਤੋਂ ਪੂਰੀ ਕੀਤੀ ਹੈ।
ਕੀਕੂ ਸ਼ਾਰਦਾ
ਕੀਕੂ ਸ਼ਾਰਦਾ ਸ਼ੋਅ ਦੇ ਸਭ ਤੋਂ ਪੁਰਾਣੇ ਕਲਾਕਾਰ ਹਨ, ਇਨ੍ਹਾਂ ਤੋਂ ਇਲਾਵਾ ਸਾਰੇ ਕਿਰਦਾਰਾਂ ਨੇ ਸ਼ੋਅ ਛੱਡ ਦਿੱਤਾ ਹੈ। ਕੀਕੂ ਨੇ ਸ਼ੋਅ ਵਿਚ 'ਬੱਚਾ ਯਾਦਵ' ਦਾ ਕਿਰਦਾਰ ਨਿਭਾਇਆ ਹੈ, ਜਿਸ ਨਾਲ ਲੋਕ ਬਹੁਤ ਹੱਸਦੇ ਹਨ। ਬਹੁਤੇ ਲੋਕਾਂ ਨੂੰ ਬਚਾ ਯਾਦਵ ਦਾ ਚੁਟਕਲੇ ਦਾ ਡੱਬਾ ਪਸੰਦ ਹੈ। ਕੀਕੂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਮੁੰਬਈ ਦੇ ਡੌਨ ਬੋਸਕੋ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ 12ਵੀਂ ਤੋਂ ਪਾਸ ਕੀਤੀ ਹੈ ਅਤੇ ਇਸ ਤੋਂ ਬਾਅਦ ਕੀਕੂ ਨੇ ਨਰਸੀ ਮੌਂਜੀ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਚੇਤਨ ਇੰਸਟੀਚਿਟ ਆਫ਼ ਮੈਨੇਜਮੈਂਟ ਸਟੱਡੀਜ਼ ਐਂਡ ਰਿਸਰਚ, ਮੁੰਬਈ ਤੋਂ MBA ਵੀ ਕੀਤੀ ਹੈ।
ਕ੍ਰਿਸ਼ਨਾ ਅਭਿਸ਼ੇਕ
ਕ੍ਰਿਸ਼ਨਾ ਬਾਲੀਵੁੱਡ ਦੇ ਸੁਪਰ ਕਾਮੇਡੀਅਨ ਅਦਾਕਾਰ ਗੋਵਿੰਦਾ ਦਾ ਭਤੀਜੇ ਹਨ ਅਤੇ ਸ਼ੋਅ ਵਿਚ 'ਸਪਨਾ' ਦਾ ਕਿਰਦਾਰ ਨਿਭਾ ਰਹੇ ਹਨ, ਜੋ ਬਿਊਟੀ ਸੈਲੂਨ ਚਲਾਉਂਦੀ ਹੈ। ਕ੍ਰਿਸ਼ਨਾ ਦੀ ਪੜ੍ਹਾਈ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਲੋਰਨ ਹਾਈ ਸਕੂਲ ਤੋਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਵਿਚ ਆਪਣਾ ਕਰੀਅਰ ਬਣਾ ਲਿਆ।
ਚੰਦਨ ਪ੍ਰਭਾਕਰ
ਚੰਦੂ ਨੇ ਸ਼ੋਅ ਵਿਚ ਇਕ ਚਾਹਵਾਲੇ ਦੀ ਭੂਮਿਕਾ ਨਿਭਾਈ ਹੈ, ਜੋ ਹਮੇਸ਼ਾ ਹੋਇ-ਓਏ-ਹੋਇ-ਓਏ ਕਰਦੇ ਹੋਏ ਦਿਖਾਈ ਦਿੰਦਾ ਹੈ। ਚੰਦਨ ਕਪਿਲ ਸ਼ਰਮਾ ਦਾ ਬਚਪਨ ਦਾ ਦੋਸਤ ਹੈ ਤੇ ਉਹ ਸ਼ੋਅ ਦੇ ਸਾਰੇ ਕਿਰਦਾਰਾਂ 'ਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ। ਚੰਦਨ ਨੇ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਹੈ ਤੇ ਫਿਰ ਚੰਦਨ ਨੇ ਹਾਈ ਸਕੂਲ ਤੇ ਇੰਟਰਮੀਡੀਏਟ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਤੋਂ ਕੀਤੀ ਹੈ। ਇਸ ਤੋਂ ਬਾਅਦ ਚੰਦਨ ਨੇ ਹਿੰਦੂ ਕਾਲਜ ਅੰਮ੍ਰਿਤਸਰ ਵਿਚ ਮਕੈਨੀਕਲ ਇੰਜੀਨੀਅਰਿੰਗ 'ਚ ਬੀ ਟੈਕ ਵੀ ਕੀਤੀ ਹੈ।
ਕੀ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 15' ਦਾ ਹਿੱਸਾ ਹੋਵੇਗੀ ਰਿਆ ਚੱਕਰਵਰਤੀ? ਇਨ੍ਹਾਂ ਤਸਵੀਰਾਂ ਨੇ ਛੇੜੀ ਚਰਚਾ
NEXT STORY