ਜਲੰਧਰ (ਬਿਊਰੋ) : ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਕਾਮੇਡੀ ਨਾਲ ਦੁਨੀਆ ਭਰ 'ਚ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਕਪਿਲ ਸ਼ਰਮਾ ਦਾ ਸ਼ੋਅ ਹੋਵੇ ਜਾਂ ਫਿਰ ਲਾਈਵ ਕੰਸਰਟ, ਉਹ ਮਜ਼ਾਕ-ਮਜ਼ਾਕ 'ਚ ਕਿਸੇ ਦੀ ਵੀ ਬੇਇੱਜ਼ਤੀ ਕਰਨ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਪਰ ਜੇਕਰ ਕੋਈ ਕਪਿਲ ਸ਼ਰਮਾ ਦੀ ਹੀ ਬੇਇੱਜ਼ਤੀ ਕਰ ਦੇਵੇ, ਸੋਚੋ ਫ਼ਿਰ ਕੀ ਹੋਵੇਗਾ। ਜੀ ਹਾਂ, ਕਪਿਲ ਸ਼ਰਮਾ ਨਾਲ ਇਹ ਘਟਨਾ ਹੋ ਚੁੱਕੀ ਹੈ, ਜਿਸ 'ਚ ਇੱਕ ਮਹਿਲਾ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ ਸਗੋਂ ਕਪਿਲ ਸ਼ਰਮਾ ਦੀ ਧਰਮ ਪਤਨੀ ਗਿੰਨੀ ਚਤਰਥ ਸੀ।
ਦੱਸ ਦਈਏ ਕਿ ਕਪਿਲ ਸ਼ਰਮਾ ਦਾ ਇਕ ਪੁਰਾਣਾ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਅ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਨੈੱਟਫਲਿਕਸ ਦੇ ਇੱਕ ਸ਼ੋਅ 'ਤੇ ਕਮੇਡੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੀ ਪਤਨੀ ਗਿੰਨੀ ਨੂੰ ਪੁੱਛਦੇ ਹਨ, 'ਗਿੰਨੀ ਤੁਸੀਂ ਖ਼ਾਨਦਾਨੀ ਅਮੀਰ ਹੋ? ਫਿਰ ਤੁਸੀਂ ਕੀ ਮੈਨੂੰ ਇੱਕ ਸਕੂਟਰ ਚਲਾਉਣ ਵਾਲੇ ਬੰਦੇ ਨੂੰ ਪਿਆਰ ਕੀਤਾ?' ਇਸ 'ਤੇ ਕਪਿਲ ਸ਼ਰਮਾ ਨੂੰ ਗਿੰਨੀ ਤੋਂ ਜੋ ਜਵਾਬ ਮਿਲਿਆ, ਉਸ ਨੂੰ ਸੁਣ ਕੇ ਇਹ ਸਾਫ਼ ਪਤਾ ਲੱਗਦਾ ਹੈ ਕਿ ਗਿੰਨੀ ਵੀ ਕਾਮੇਡੀ ਤੇ ਹਾਜ਼ਰਜਵਾਬੀ 'ਚ ਕਪਿਲ ਤੋਂ ਘੱਟ ਨਹੀਂ ਹੈ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ ਗਿੰਨੀ ਚਤਰਥ ਨਾਲ ਲਵ ਮੈਰਿਜ ਕਰਵਾਈ ਹੈ। ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੀ ਲਵ ਸਟੋਰੀ ਫ਼ਿਲਮੀ ਹੈ। ਕਪਿਲ ਤੇ ਗਿੰਨੀ ਦੋਵੇਂ ਇਕੱਠੇ ਕਾਲਜ 'ਚ ਪੜ੍ਹਦੇ ਸਨ। ਕਪਿਲ ਸ਼ਰਮਾ ਗਰੀਬ ਘਰ ਤੋਂ ਸੀ, ਜਦੋਂਕਿ ਗਿੰਨੀ ਖ਼ਾਨਦਾਨੀ ਅਮੀਰ ਸੀ। ਇਨ੍ਹਾਂ ਦੋਵਾਂ ਦੇ ਪਿਆਰ ਚ ਗਿੰਨੀ ਦੇ ਪਰਿਵਾਰ ਨੇ ਰੁਕਾਵਟ ਪੈਦਾ ਕੀਤੀ ਸੀ ਕਿਉਂਕਿ ਕਪਿਲ ਸ਼ਰਮਾ ਕਾਫ਼ੀ ਗਰੀਬ ਸੀ ਪਰ ਕਪਿਲ ਨੇ ਜ਼ਬਰਦਸਤ ਸਫ਼ਲਤਾ ਹਾਸਲ ਕਰਕੇ ਦਿਖਾਇਆ ਅਤੇ ਆਪਣੇ ਪਿਆਰ ਨੂੰ ਹਾਸਲ ਕੀਤਾ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਬੁਰਜ ਖਲੀਫਾ 'ਤੇ ਦਿਖਾਇਆ ਗਿਆ ਸ਼ਾਹਰੁਖ ਦੀ ਫ਼ਿਲਮ 'ਪਠਾਨ' ਦਾ ਟਰੇਲਰ, ਕਿੰਗ ਖ਼ਾਨ ਦੇ ਸਟੈਪ ਦੇ ਦੀਵਾਨੇ ਹੋਏ ਲੋਕ
NEXT STORY