ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਪ੍ਰਸ਼ੰਸਕਾਂ ਦਾ ਇਹ ਫੇਵਰੇਟ ਸ਼ੋਅ ਜਲਦ ਹੀ ਵਾਪਸੀ ਕਰਨ ਵਾਲਾ ਹੈ। ਕਪਿਲ ਦਾ ਇਹ ਸ਼ੋਅ ਟੀ. ਵੀ. ਦੇ ਮਸ਼ਹੂਰ ਸ਼ੋਅਜ਼ ’ਚੋਂ ਇਕ ਹੈ, ਜੋ ਕੁਝ ਸਮਾਂ ਪਹਿਲਾਂ ਹੀ ਆਫ ਏਅਰ ਹੋ ਗਿਆ ਸੀ।
ਇਸ ਦੀ ਵਜ੍ਹਾ ਕਪਿਲ ਸ਼ਰਮਾ ਦਾ ਟੀਮ ਨਾਲ ਵਰਲਡ ਟੂਰ ’ਤੇ ਜਾਣਾ ਦੱਸੀ ਗਈ, ਜਿਸ ਕਾਰਨ ਸ਼ੋਅ ਨੂੰ ਬੰਦ ਕਰਨਾ ਪਿਆ। ਹਾਲਾਂਕਿ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਤੇ ਕਪਿਲ ਦਾ ਸ਼ੋਅ ਜਲਦ ਆਨ ਏਅਰ ਹੋਣ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ
ਸ਼ੋਅ ਦੀ ਵਾਪਸੀ ਦੀ ਤਾਰੀਖ਼ ਦਾ ਹੁਣ ਤਕ ਐਲਾਨ ਤਾਂ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਸ਼ੋਅ ਦੀ ਵਾਪਸੀ ਹੋ ਸਕਦੀ ਹੈ। ਇਸ ਖ਼ਬਰ ਨੇ ਕਪਿਲ ਦੇ ਪ੍ਰਸ਼ੰਸਕਾਂ ਨੂੰ ਖ਼ੁਸ਼ ਜ਼ਰੂਰ ਕਰ ਦਿੱਤਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ੋਅ ਦੇ ਨਵੇਂ ਸੀਜ਼ਨ ’ਚ ਕੁਝ ਨਵੇਂ ਚਿਹਰੇ ਵੀ ਦੇਖਣ ਨੂੰ ਮਿਲ ਸਕਦੇ ਹਨ। ਹੁਣ ਇਹ ਦੇਖਣਾ ਵੀ ਮਜ਼ੇਦਾਰ ਹੋਵੇਗਾ ਕਿ ਆਖਿਰ ਕਿਹੜੇ ਨਵੇਂ ਚਿਹਰੇ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਪਤੀ ਨਾਲ ਏਅਰਪੋਰਟ ’ਤੇ ਨਜ਼ਰ ਆਈ ਕੈਟਰੀਨਾ, ਮਾਲਦੀਵ ’ਚ ਮਨਾਏਗੀ ਜਨਮਦਿਨ
NEXT STORY