ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਦੇ ਨਵੇਂ ਗੀਤ ਦੀ ਉਸ ਦੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਹਾਲ ਹੀ ’ਚ ਕਰਨ ਔਜਲਾ ਦਾ ਨਵਾਂ ਗੀਤ ‘ਸ਼ੀਸ਼ਾ’ ਰਿਲੀਜ਼ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਕਰਨ ਔਜਲਾ ਨੇ ਆਪਣੇ ਯੂਟਿਊਬ ਚੈਨਲ ਹੇਠ ਰਿਲੀਜ਼ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ
ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਤੇ ਕੰਪੋਜ਼ੀਸ਼ਨ ਵੀ ਕਰਨ ਔਜਲਾ ਦੀ ਹੈ। ਗੀਤ ਨੂੰ ਮਿਊਜ਼ਿਕ ਜੇ ਸਟੈਟਿਕ ਨੇ ਦਿੱਤਾ ਹੈ ਤੇ ਵੀਡੀਓ ਸਾਗਰ ਦਿਓਲ ਨੇ ਬਣਾਈ ਹੈ।
‘ਸ਼ੀਸ਼ਾ’ ਗੀਤ ਦੀ ਗੱਲ ਕਰੀਏ ਤਾਂ ਇਹ ਇਕ ਰੋਮਾਂਟਿਕ ਟੱਚ ਵਾਲਾ ਹੈ। ਕਰਨ ਔਜਲਾ ਦੇ ਯੂਟਿਊਬ ਚੈਨਲ ਦਾ ਨਾਂ ਕਰਨ ਔਜਲਾ ਮਿਊਜ਼ਿਕ ਹੈ, ਜਿਸ ਨੂੰ 83 ਹਜ਼ਾਰ ਲੋਕਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ।
ਇਸ ਚੈਨਲ ’ਤੇ ਇਕੋ ਇਕ ਵੀਡੀਓ ਇਸ ਗੀਤ ਦੀ ਹੀ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 2.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸੋਨਾਲੀ ਕਤਲ ਕੇਸ : ਸੁਧੀਰ ਨੇ 12,000 'ਚ ਖਰੀਦੀ ਸੀ ਡਰੱਗ, ਸਾਜ਼ਿਸ਼ ਰਚ ਕੇ ਸੋਨਾਲੀ ਨੂੰ ਮਾਰਿਆ
NEXT STORY