ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਸੋਸ਼ਲ ਮੀਡੀਆ ’ਤੇ ਅਕਸਰ ਚਰਚਾ ’ਚ ਰਹਿੰਦੇ ਹਨ। ਉਨ੍ਹਾਂ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹਾਲ ਹੀ ’ਚ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਮਾਤਾ-ਪਿਤਾ ਨਾਲ ਕੁਝ ਤਸਵੀਰਾਂ ਸਾਝੀਆਂ ਕਰਕੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
ਪਹਿਲੀ ਤਸਵੀਰ ’ਚ ਕਰਨ ਔਜਲਾ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੇ ਹਨ।
ਦੂਜੀ ਤਸਵੀਰ ਇਕ ਪੇਂਟਿੰਗ ਦੀ ਹੈ, ਜਿਸ ’ਚ ਕਰਨ ਔਜਲਾ ਦੇ ਚਿਹਰੇ ਦੇ ਨਾਲ ਉਸ ਦੀਆਂ ਦੋ ਬਚਪਨ ਦੀਆਂ ਤਸਵੀਰਾਂ ਤੇ ਮਾਤਾ-ਪਿਤਾ ਦੀ ਤਸਵੀਰ ਬਣੀ ਹੋਈ ਹੈ।
ਤੀਜੀ ਤਸਵੀਰ ਕਰਨ ਔਜਲਾ ਦੇ ਪਿਤਾ ਜੀ ਦੀ ਹੈ, ਜੋ ਤਸਵੀਰ ’ਚ ਹੱਸਦੇ ਨਜ਼ਰ ਆ ਰਹੇ ਹਨ।
ਚੌਥੀ ਤਸਵੀਰ ’ਚ ਕਰਨ ਔਜਲਾ ਦਾ ਬਚਪਨ ਵਾਲਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤਸਵੀਰ ਨਾਲ ਉਨ੍ਹਾਂ ਹੈਸ਼ਟੈਗ ਦਿੱਤੇ #Album ਤੇ #DiamondInTheDirt.
ਪੰਜਵੀਂ ਤਸਵੀਰ ’ਚ ਕਰਨ ਔਜਲਾ ਕੁਝ ਖਾਂਦੇ ਨਜ਼ਰ ਆ ਰਹੇ ਹਨ।
ਛੇਵੀਂ ਤੇ ਆਖਰੀ ਤਸਵੀਰ ’ਚ ਕਰਨ ਔਜਲਾ ਦੀ ਮਾਤਾ ਜੀ ਉਸ ਦੀਆਂ ਭੈਣਾਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਕਰਨ ਔਜਲਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਿਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਦੋਂ ਕਰਨ ਔਜਲਾ ਨਿੱਕੀ ਉਮਰ ’ਚ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ।
ਨੋਟ– ਇਨ੍ਹਾਂ ਤਸਵੀਰਾਂ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸੰਨੀ ਲਿਓਨ ਨੂੰ ਪਤੀ ਨੇ ਵਿਆਹ ਦੀ ਵਰ੍ਹੇਗੰਢ 'ਤੇ ਦਿੱਤਾ ਬੇਸ਼ਕੀਮਤੀ ਤੋਹਫ਼ਾ, ਵੇਖੋ ਵੀਡੀਓ
NEXT STORY