ਮੁੰਬਈ- ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਬਾਅਦ ਜੋੜੋ ਦੀਆਂ ਬ੍ਰੇਕਅੱਪ ਦੀਆਂ ਖ਼ਬਰਾਂ ਉੱਤੇ ਰੋਕ ਲੱਗ ਗਈ ਹੈ।ਵੀਰਵਾਰ ਨੂੰ ਕਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਤੇਜਸਵੀ ਪ੍ਰਕਾਸ਼ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਦੀਆਂ ਇਹ ਤਸਵੀਰਾਂ ਲੰਡਨ ਛੁੱਟੀਆਂ ਦੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਕੈਪਸ਼ਨ 'ਚ ਲਿਖਿਆ ਕਿ ਲੰਡਨ ਡੰਪ।

ਦੱਸ ਦੇਈਏ ਕਿ ਕਰਨ ਨੇ 7-8 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੋਸਟ 'ਚ ਪਹਿਲੀ ਤਸਵੀਰ 'ਚ ਕਰਨ ਲੰਡਨ ਬ੍ਰਿਜ ਦੇ ਸਾਹਮਣੇ ਤੇਜਸਵੀ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਦੋਵੇਂ ਬਕਿੰਘਮ ਪੈਲੇਸ ਦੇ ਸਾਹਮਣੇ ਪੋਜ਼ ਦੇ ਰਹੇ ਹਨ।ਇੱਕ ਤਸਵੀਰ 'ਚ ਕਰਨ ਤੇਜਸਵੀ ਨੂੰ ਬਾਹਾਂ 'ਚ ਫੜ ਕੇ ਉਸ ਨੂੰ ਮੱਥੇ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਕਰਨ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਕਰਨ -ਤੇਜਸਵੀ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਦੀ ਮੁਲਾਕਾਤ ਬਿੱਗ ਬੌਸ 15 ਦੇ ਘਰ 'ਚ ਹੋਈ ਸੀ। ਸ਼ੋਅ 'ਚ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ।ਸ਼ੋਅ 'ਚ ਦਰਸ਼ਕਾ ਨੇ ਇਨ੍ਹਾਂ ਦੀ ਜੋੜੀ ਨੂੰ ਖੂਬ ਪਿਆਰ ਮਿਲਿਆ ਸੀ।

ਸ਼ੋਅ ਦੇ ਬਾਹਰ ਵੀ ਦਰਸ਼ਕਾ ਨੇ ਇਸ ਕਪਲ ਨੂੰ ਪਿਆਰ ਦੇ ਰਹੇ ਸਨ। ਪਰ ਬ੍ਰੇਕਅੱਪ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਫੈਨਜ਼ ਕਾਫੀ ਨਿਰਾਸ਼ ਸੀ।
ਜਾਣੋ ਡਾਕਟਰ ਨੇ ਕਿਉਂ ਕਿਹਾ ਸਾਮੰਥਾ ਨੂੰ ਜੇਲ ਭੇਜਣ ਲਈ, ਮਾਮਲਾ ਵਧਦਾ ਦੇਖ ਅਦਾਕਾਰਾ ਨੇ ਤੋੜੀ ਚੁੱਪੀ
NEXT STORY