ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਕਰੀਨਾ ਆਪਣੇ ਬੱਚਿਆਂ ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਜ਼ਿਆਦਾ ਛੁੱਟੀਆਂ ਬਿਤਾਉਣਾ ਪਸੰਦ ਕਰਦੀ ਹੈ। ਇਨ੍ਹੀਂ ਦਿਨੀਂ ਕਰੀਨਾ ਆਪਣੇ ਪਤੀ ਸੈਫ਼ ਅਲੀ ਖ਼ਾਨ ਅਤੇ ਦੋਹਾਂ ਬੱਚਿਆਂ ਨਾਲ ਲੰਡਨ ’ਚ ਛੁੱਟੀਆਂ ਮਨਾ ਰਹੀ ਹੈ। ਕਰੀਨਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਵੈਕੇਸ਼ਨ ਟ੍ਰਿਪ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹਾਲ ਹੀ ’ਚ ਕਰੀਨਾ ਨੇ ਆਪਣੇ ਛੋਟੇ ਬੇਟੇ ਜੇਹ ਨਾਲ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ ’ਚ ਕਰੀਨਾ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਹੈ। ਕਰੀਨਾ ਕੈਮਰੇ ਸਾਹਮਣੇ ਹੱਸਦੇ ਹੋਏ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਜੇਹ ਆਸਮਾਨ ਵੱਲ ਦੇਖਦੇ ਹੋਏ ਇੰਦਰਧਨੁਸ਼ ਵੱਲ ਇਸ਼ਾਰਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਜੇਹ ਨੀਲੇ ਰੰਗ ਦੇ ਆਊਟਫ਼ਿਟ ’ਚ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਮੁੰਬਈ ਦੇ ਟ੍ਰੈਫ਼ਿਕ ਅਤੇ ਟੋਇਆ ਤੋਂ ਪਰੇਸ਼ਾਨ ‘ਡ੍ਰੀਮ ਗਰਲ’ ਹੇਮਾ ਮਾਲਿਨੀ, ਕਿਹਾ- ਸੋਚ ਵੀ ਨਹੀਂ ਸਕਦੀ ਕਿ ਗਰਭਵਤੀ...’
ਇਸ ਦੇ ਨਾਲ ਹੀ ਕਰੀਨਾ ਨੇ ਡੈਨਿਮ ਜੀਂਸ ਨਾਲ ਵਾਇਟ ਸਵੈਟਰ ਨਾਲ ਖੂਬਸੂਰਤ ਲੱਗ ਰਹੀ ਹੈ। ਇਹ ਤਸਵੀਰ ਉਨ੍ਹਾਂ ਦੀ ਕੈਂਡਿਡ ਲੱਗ ਰਹੀ ਹੈ। ਇਸ ਤਸਵੀਰ ’ਚ ਮਾਂ-ਪੁੱਤਰ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਰੀਨਾ ਨੇ ਲਿਖਿਆ ਕਿ ‘ਅਸੀਂ ਹਮੇਸ਼ਾ ਲਈ ਇਸ ਇੰਦਰਧਨੁਸ਼ ਨੂੰ ਨੀਚੇ ਗਲੇ ਨਹੀਂ ਲਗ ਸਕਦੇ, ਕਿਉਂਕਿ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਚਾਹੁੰਦੀ ਅਤੇ ਨਾ ਹੀ ਇਸ ਤੋਂ ਬਿਹਤਰ ਕੁਝ ਹੋ ਸਰਦਾ ਹੈ। ਮੇਰੇ ਜੇਹ ਬਾਬਾ Summer2022।’
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ਦੇ ਖੂਬਸੂਰਤ ਦ੍ਰਿਸ਼ ’ਚ ਸ਼ਾਹਿਦ-ਮੀਰਾ ਆਏ ਨਜ਼ਰ, ਦੇਖੋ ਤਸਵੀਰਾਂ
ਇਸ ਤੋਂ ਪਹਿਲਾਂ ਕਰੀਨਾ ਕਪੂਰ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਅਕਰਸ਼ਿਤ ਮੋਨੋਕ੍ਰੋਮ ਤਸਵੀਰ ਸਾਂਝੀ ਕੀਤੀ ਸੀ, ਜੋ ਉਸ ਦੇ ਪਿਆਰੇ ਪੁੱਤਰ ਜਹਾਂਗੀਰ ਅਲੀ ਖ਼ਾਨ ਦੀ ਸੀ। ਤਸਵੀਰ ’ਚ ਜੇਹ ਪਾਰਕ ’ਚ ਕਬੂਤਰਾਂ ਨਾਲ ਖੇਡਦੇ ਹੋਏ ਪਿਆਰੇ ਲੱਗ ਰਹੇ ਸਨ। ਹੂਡੀ ਅਤੇ ਜੀਂਸ ’ਚ ਉਹ ‘ਗੁੱਡੇ’ ਦੀ ਤਰ੍ਹਾਂ ਲੱਗ ਰਿਹਾ ਸੀ। ਤਸਵੀਰ ਦੇ ਉੱਪਰ ਕਰੀਨਾ ਨੇ ਲਿਖਿਆ ਕਿ ‘ਪਾਰਕ ’ਚ ਸਭ ਤੋਂ ਵਧੀਆ ਦੋਸਤ।’
ਕਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਆਮਿਰ ਖ਼ਾਨ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 11 ਅਗਸਤ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਕਰੀਨਾ ‘ਦਿ ਡਿਵੋਸ਼ਨ ਔਫ਼ ਸਸਪੈਕਟ ਐਰਸ’ ਨਾਲ ਆਪਣਾ OTT ਡੈਬਿਊ ਕਰ ਰਹੀ ਹੈ। ਦੂਜੇ ਪਾਸੇ ਸੈਫ਼ ਦੀ ਗੱਲ ਕਰੀਏ ਤਾਂ ਉਹ ‘ਵਿਕਰਮ ਵੇਧਾ ਔਰ ਆਦਿਪੁਰਸ਼’ ’ਚ ਨਜ਼ਰ ਆਉਣਗੇ।
ਵ੍ਹਾਈਟ ਕਰਾਪ ਟਾਪ ਅਤੇ ਬਲੈਕ ਪੈਂਟ 'ਚ ਮੌਨੀ ਦੀ ਸਟਾਈਲਿਸ਼ ਲੁੱਕ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ (ਤਸਵੀਰਾਂ)
NEXT STORY