ਮੁੰਬਈ- ਦੇਸ਼ ਭਰ 'ਚ 1 ਮਾਰਚ ਨੂੰ ਧੂਮਧਾਮ ਨਾਲ ਸ਼ਿਵਰਾਤਰੀ ਮਨਾਈ ਗਈ। ਕਈ ਲੋਕ ਆਪਣੇ ਘਰ ਤਾਂ ਕਈ ਮੰਦਰਾਂ 'ਚ ਸ਼ਿਵ ਦੀ ਪੂਜਾ ਅਰਚਨਾ ਕਰਦੇ ਨਜ਼ਰ ਆਏ। ਉਧਰ ਬਾਲੀਵੁੱਡ ਸਿਤਾਰੇ ਵੀ ਇਸ ਮੌਕੇ 'ਤੇ ਭੋਲੇ ਬਾਬਾ ਦੇ ਰੰਗ 'ਚ ਰੰਗੇ ਨਜ਼ਰ ਆਏ। ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ ਘਰ 'ਚ ਮਹਾਸ਼ਿਵਰਾਤਰੀ ਦੀ ਪੂਜਾ ਕੀਤੀ, ਜਿਸ ਦੀ ਤਸਵੀਰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਪ੍ਰਸ਼ੰਸਕ ਅਦਾਕਾਰ ਦੀ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਆਪਣੇ ਘਰ ਦੇ ਮੰਦਰ 'ਚ ਦੋਵੇਂ ਹੱਥ ਜੋੜ ਕੇ ਪੂਜਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਬਲੈਕ ਟੀ ਸ਼ਰਟ 'ਚ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ-'ਹਰ ਹਰ ਮਹਾਦੇਵ...ਹੈਪੀ ਮਹਾਸ਼ਿਵਰਾਤਰੀ। ਅਦਾਕਾਰ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ 'ਸ਼ਹਿਜ਼ਾਦਾ' ਹੈ। ਇਹ ਫਿਲਮ ਇਸ ਸਾਲ ਨਵੰਬਰ 'ਚ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹ ਕਿਆਰਾ ਅਡਵਾਨੀ ਦੇ ਨਾਲ ਫਿਲਮ 'ਭੂਲ ਭੁਲਈਆ' 'ਚ ਵੀ ਨਜ਼ਰ ਆਉਣਗੇ।
ਨਿੱਕੀ ਤੰਬੋਲੀ ਦੀ ਬੋਲਡ ਲੁੱਕ ਨੇ ਮਚਾਇਆ ਤਹਿਲਕਾ, ਤਸਵੀਰ ਵਾਇਰਲ
NEXT STORY