ਮੁੰਬਈ- ਦਿਓਰ-ਭਰਜਾਈ ਦਾ ਰਿਸ਼ਤਾ ਖੱਟਾ-ਮਿੱਠਾ ਅਤੇ ਪੁਰਾਣੀਆਂ ਯਾਦਾਂ ਨਾਲ ਭਰਿਆ ਹੁੰਦਾ ਹੈ। ਵਿਆਹ ਤੋਂ ਬਾਅਦ ਔਰਤ ਆਪਣੇ ਦਿਓਰ ਨੂੰ ਭਰਾ ਦਾ ਦਰਜਾ ਦਿੰਦੀ ਹੈ। ਅਜਿਹਾ ਹੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦਾ ਵੀ ਆਪਣੇ ਅਦਾਕਾਰ ਦਿਓਰ ਸੰਨੀ ਕੌਸ਼ਲ ਨਾਲ ਖੱਟਾ-ਮਿੱਠਾ ਰਿਸ਼ਤਾ ਹੈ।

ਅਕਸਰ ਸੰਨੀ ਕੌਸ਼ਲ ਆਪਣੀ ਭਾਬੀ ਕੈਟਰੀਨਾ ਦੀਆਂ ਤਸਵੀਰਾਂ ’ਤੇ ਕੁਮੈਂਟ ਜਾ ਮਸਤੀ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਕੈਟਰੀਨਾ ਦਿਓਰ ਸੰਨੀ ਨਾਲ ਚਿਲ ਕਰਦੀ ਨਜ਼ਰ ਆ ਰਹੀ ਹੈ। ਦਰਅਸਲ ਕੈਟਰੀਨਾ ਆਪਣਾ ਜਨਮਦਿਨ ਮਨਾਉਣ ਲਈ ਮਾਲਦੀਵ ਗਈ ਹੋਈ ਹੈ। ਇਸ ਛੁੱਟੀਆਂ ’ਚ ਕੈਟਰੀਨਾ ਦੇ ਨਾਲ ਉਸ ਦੇ ਪਤੀ ਵਿੱਕੀ ਕੌਸ਼ਲ, ਦਿਓਰ ਸੰਨੀ ਕੌਸ਼ਲ, ਭੈਣ ਇਸਾਬੇਲ ਕੈਫ਼ ਸਮੇਤ ਕਈ ਸਿਤਾਰੇ ਹਨ।

ਇਹ ਵੀ ਪੜ੍ਹੋ : ਵਿੱਕੀ ਦੀ ਕੈਟਰੀਨਾ ਲਈ ਖ਼ਾਸ ਪੋਸਟ, ਕੈਟਰੀਨਾ ਬੀਚ ’ਤੇ ਸਫ਼ੇਦ ਕਮੀਜ਼ ’ਚ ਆਈ ਨਜ਼ਰ
ਸੰਨੀ ਨੇ ਇਸ ਛੁੱਟੀਆਂ ਦੀ ਤਸਵੀਰ ਭਰਜਾਈ ਕੈਟਰੀਨਾ ਨਾਲ ਸਾਂਝੀ ਕੀਤੀ ਹੈ। ਸਾਂਝੀ ਕੀਤੀ ਤਸਵੀਰ ’ਚ ਸੰਨੀ ਭਰਜਾਈ ਨਾਲ ਇਕ ਯਾਟ ’ਤੇ ਬੈਠੀ ਨਜ਼ਰ ਆ ਰਹੀ ਹੈ । ਦੋਵੇਂ ਕਾਫ਼ੀ ਮਸਤੀ ਭਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ।

ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਚਿੱਟੇ ਰੰਗ ਦੀ ਮੈਕਸੀ ਡਰੈੱਸ ’ਚ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਸੰਨੀ ਸ਼ਰਟ ਅਤੇ ਜੀਨਸ ਸ਼ਾਰਟ ’ਚ ਨਜ਼ਰ ਆ ਰਹੇ ਹਨ।ਇਸ ਤਸਵੀਰ ਦੇ ਨਾਲ ਸੰਨੀ ਨੇ ਲਿਖਿਆ ਕਿ ‘ਹੈਪੀ ਕੈਟਰੀਨਾ ਕੈਫ਼ ਵੀਕ’ ਦਿਓਰ-ਭਰਜਾਈ ਦੀ ਇਹ ਤਸਵੀਰ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਮੰਮੀ-ਪਾਪਾ ਬਣਨ ਵਾਲੇ ਹਨ ਕੈਟਰੀਨਾ-ਵਿੱਕੀ! ਅੱਜ ਜਨਮਦਿਨ 'ਤੇ ਖੁਸ਼ਖ਼ਬਰੀ ਸਾਂਝੀ ਕਰੇਗੀ 'ਮਿਸੇਜ਼ ਕੌਸ਼ਲ'
ਕੈਟਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’, ‘ਫ਼ੋਨ ਭੂਤ’, ਵਗਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਵਿਜੇ ਸੇਤੂਪਤੀ ਨਾਲ ‘ਮੈਰੀ ਕ੍ਰਿਸਮਸ’ ’ਚ ਨਜ਼ਰ ਆਵੇਗੀ। ਵਿੱਕੀ ਕੌਸ਼ਲ ਗੋਵਿੰਦਾ ‘ਮੇਰਾ ਨਾਮ’, ‘ਦਿ ਗ੍ਰੇਟ ਇੰਡੀਅਨ ਫ਼ੈਮਿਲੀ’, ‘ਧੁਨਕੀ’ ਅਤੇ ਦੋ ਅਨਟਾਈਟਲ ਫ਼ਿਲਮਾਂ ’ਚ ਵੀ ਨਜ਼ਰ ਆਉਣਗੇ।
ਬਲਿਊ ਬਿਕਨੀ 'ਚ ਮੌਨੀ ਰਾਏ ਨੇ ਸਮੁੰਦਰ ਕੰਢੇ ਦਿੱਤੇ ਹੌਟ ਪੋਜ਼ (ਤਸਵੀਰਾਂ)
NEXT STORY