ਮੁੰਬਈ- ਅਦਾਕਾਰਾ ਮੌਨੀ ਰਾਏ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ 'ਚੋਂ ਇਕ ਹੈ ਪਰ ਉਹ ਆਪਣੇ ਕੰਮ ਤੋਂ ਜ਼ਿਆਦਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਧਰ ਆਪਣੇ ਫੈਸ਼ਨ ਅਤੇ ਬੋਲਡ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਮਿੰਟਾਂ 'ਚ ਦੀਵਾਨਾ ਬਣਾ ਲੈਂਦੀ ਹੈ।
![PunjabKesari](https://static.jagbani.com/multimedia/16_57_474418733mouni-ll.jpg)
ਇਨ੍ਹੀਂ ਦਿਨੀਂ ਮੌਨੀ ਆਪਣੇ ਪਤੀ ਨਾਲ ਬੀਚ 'ਤੇ ਛੁੱਟੀਆਂ ਦਾ ਆਨੰਦ ਲੈ ਰਹੀ ਹੈ ਜਿਥੋਂ ਉਨ੍ਹਾਂ ਨੇ ਹਾਲ ਹੀ 'ਚ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/16_56_097480165mo 4-ll.jpg)
ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮੌਨੀ ਰਾਏ ਆਪਣੀਆਂ ਨਵੀਂਆਂ ਤਸਵੀਰਾਂ ਨੇ ਸਮੁੰਦਰ ਦੀਆਂ ਲਹਿਰਾਂ ਵਿਚਾਲੇ ਸੁਕੂਨ ਦੇ ਪਲ ਬਿਤਾ ਰਹੀ ਹੈ ਅਤੇ ਪਤੀ ਨਾਲ ਕੋਜ਼ੀ ਹੁੰਦੀ ਦਿਖ ਰਹੀ ਹੈ।
![PunjabKesari](https://static.jagbani.com/multimedia/16_56_094198477mo 1-ll.jpg)
ਇਕ ਤਸਵੀਰ 'ਚ ਮੌਨੀ ਰਾਤ ਨੂੰ ਛਾਏ ਸੰਘਣੇ ਬੱਦਲਾਂ ਦੇ ਵਿਚਾਲੇ ਸਮੁੰਦਰ ਕਿਨਾਰੇ ਪਤੀ ਨਾਲ ਰੋਮਾਂਟਿਕ ਹੁੰਦੀ ਦਿਖ ਰਹੀ ਹੈ।
![PunjabKesari](https://static.jagbani.com/multimedia/16_56_095448980mo 2-ll.jpg)
ਇਸ ਦੌਰਾਨ ਜੋੜੇ ਦੀ ਕੈਮਿਸਟਰੀ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਹੋਰ ਤਸਵੀਰਾਂ 'ਚ ਮੌਨੀ ਬਲਿਊ ਅਤੇ ਯੈਲੋ ਰੰਗ ਦੀ ਬਿਕਨੀ 'ਚ ਵਹਿੰਦੇ ਪਾਣੀ ਵਿਚਾਲੇ ਮਸਤੀ ਕਰ ਰਹੀ ਹੈ।
![PunjabKesari](https://static.jagbani.com/multimedia/16_56_096698665mo 3-ll.jpg)
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵੀ ਲਿਖੀ-'ਮਾਨਸਿਕ ਤੌਰ 'ਤੇ ਇਥੇ'।
ਕੰਮਕਾਰ ਦੀ ਗੱਲ ਕਰੀਏ ਤਾਂ ਮੌਨੀ ਰਾਏ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ 'ਚ ਉਹ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਦੇ ਨਾਲ-ਨਾਲ ਮੁੱਖ ਭੂਮਿਕਾ 'ਚ ਦਿਖੇਗੀ। ਇਹ ਫਿਲਮ ਬਹੁਤ ਜਲਦ ਭਾਵ 9 ਸਤੰਬਰ ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ।
ਪੁੱਤਰ ਨਾਲ ਕਾਜਲ ਦੀਆਂ ਛੁੱਟੀਆਂ, ਰੇਤ ’ਤੇ ਮਾਂ ਨਾਲ ਖ਼ੇਡਦੇ ਨੀਲ ਦੇ ਕਦਮਾਂ ਦੀ ਝਲਕ ਆਈ ਸਾਹਮਣੇ
NEXT STORY