ਮੁੰਬਈ- ਬਾਲੀਵੁੱਡ ਅਦਾਕਾਰ ਕੈਟਰੀਨਾ ਕੈਫ ਇਨੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਮਜ਼ਾ ਲੈ ਰਹੀ ਹੈ। ਹਾਲ ਹੀ 'ਚ ਕੈਟਰੀਨਾ ਨੇ ਪਤੀ ਵਿੱਕੀ ਕੌਸ਼ਲ ਨਾਲ ਆਪਣੀ ਪਹਿਲੀ ਲੋਹੜੀ ਮਨਾਈ ਹੈ। ਜੋੜੇ ਨੇ ਆਪਣੀ ਪਹਿਲੀ ਲੋਹੜੀ ਇੰਦੌਰ 'ਚ ਮਨਾਈ ਸੀ ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈਆਂ ਸਨ।
ਦਰਅਸਲ ਵਿਆਹ ਤੋਂ ਬਾਅਦ ਵਿੱਕੀ ਕੌਸ਼ਲ ਨੇ ਕੰਮ 'ਤੇ ਵਾਪਸੀ ਕਰ ਲਈ ਹੈ। ਉਹ ਇਨੀਂ ਦਿਨੀਂ ਇੰਦੌਰ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ 'ਚ ਕੈਟਰੀਨਾ ਇਸ ਤਿਓਹਾਰ ਨੂੰ ਸੈਲੀਬ੍ਰੇਟ ਕਰਨ ਅਤੇ ਪਤੀ ਨਾਲ ਸਮਾਂ ਬਿਤਾਉਣ ਇੰਦੌਰ ਗਈ ਸੀ।
ਉਧਰ ਹੁਣ ਕੈਟਰੀਨਾ ਇੰਦੌਰ ਤੋਂ ਵਾਪਸ ਆਈ ਹੈ। ਸੋਮਵਾਰ ਸਵੇਰੇ ਹੀ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਕੈਟਰੀਨਾ ਏਅਰਪੋਰਟ 'ਤੇ ਬਲੈਕ ਟਰਾਊਜ਼ਰ ਦੇ ਨਾਲ ਪਿੰਕ ਰੰਗ ਦੀ ਹੁੱਡੀ 'ਚ ਨਜ਼ਰ ਆਈ।
ਸੇਫਟੀ ਦਾ ਧਿਆਨ ਰੱਖਦੇ ਹੋਏ ਕੈਟਰੀਨਾ ਨੇ ਚਿਹਰੇ 'ਤੇ ਮਾਸਕ ਵੀ ਲਗਾਇਆ ਹੋਇਆ ਸੀ। ਕੈਟਰੀਨਾ ਦੀਆਂ ਏਅਰਪੋਰਟ ਤੋਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਕੈਟਰੀਨਾ ਨੇ 9 ਦਸੰਬਰ ਨੂੰ ਰਾਜਸਥਾਨ ਦੇ ਮਾਧੋਪੁਰ ਦੇ ਸਿਕਸ ਸੈਂਸ ਫੋਰਟ 'ਚ ਵਿੱਕੀ ਕੌਸ਼ਲ ਨਾਲ ਸੱਤ ਫੇਰੇ ਲਏ ਸਨ।
Bigg Boss 15: ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਬਚਪਨ 'ਚ ਹੀ ਹੋ ਚੁੱਕੈ ਦੇਵੋਲੀਨਾ ਦਾ ਵਿਆਹ
NEXT STORY