ਇੰਦੌਰ- ਰਾਜਾ ਰਘੁਵੰਸ਼ੀ ਦੇ ਕਤਲ ਮਾਮਲੇ 'ਚ ਦੋਸ਼ੀ ਸੋਨਮ ਰਘੁਵੰਸ਼ੀ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਈ ਹੈ। ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੋਨਮ ਸ਼ਿਲਾਂਗ 'ਚ ਰਹਿ ਰਹੀ ਹੈ। ਉਸ ਨੇ ਉੱਥੇ ਇਕ ਲੋਕਲ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਹੈ ਕਿ ਮੈਂ ਸ਼ਿਲਾਂਗ 'ਚ ਹੀ ਹਾਂ। ਨਾਲ ਹੀ ਇੰਦੌਰ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ। ਰਾਜਾ ਦੇ ਭਰਾ ਨੇ ਦੋਸ਼ ਲਗਾਇਆ ਸੀ ਕਿ ਸੋਨਮ ਰਘੁਵੰਸ਼ੀ ਜ਼ਮਾਨਤ ਮਿਲਣ ਮਗਰੋਂ ਨੇਪਾਲ ਚਲੀ ਗਈ ਹੈ। ਇਨ੍ਹਾਂ ਦੋਸ਼ਾਂ 'ਤੇ ਸੋਨਮ ਨੇ ਆਪਣੇ ਵਕੀਲ ਨਾਲ ਆ ਕੇ ਇੰਟਰਵਿਊ ਦਿੱਤਾ ਹੈ। ਸੋਨਮ ਦੇ ਵਕੀਲ ਰਾਣਾ ਅਤੇ ਪ੍ਰੀਤੀ ਪ੍ਰਧਾਨ ਨਾਲ ਮੌਜੂਦ ਸਨ। ਸੋਨਮ ਨੇ ਕਿਹਾ ਕਿ ਮੈਂ ਜ਼ਮਾਨਤ ਦੀਆਂ ਸ਼ਰਤਾਂ ਦੀ ਪਾਲਣਾ ਕਰ ਰਹੀ ਹਾਂ। ਮੈਂ ਕਦੇ ਉਸ ਨੂੰ ਨਹੀਂ ਤੋੜਾਂਗੀ।
ਇਸ ਦੇ ਨਾਲ ਹੀ ਸੋਨਮ ਨੇ ਕਿਹਾ,''ਮੈਂ ਸ਼ਿਲਾਂਗ 'ਚ ਹੀ ਰਹਿ ਰਹੀ ਹੈ। ਆਪਣੇ ਖਰਚੇ ਬਾਰੇ ਕੁਝ ਨਹੀਂ ਦੱਸਣਾ ਚਾਹੁੰਦੀ। ਮੈਂ ਸ਼ਿਲਾਂਗ 'ਚ ਕਿੱਥੇ ਰਹਿ ਰਹੀ ਹਾਂ, ਇਹ ਨਹੀਂ ਦੱਸ ਸਕਦੀ ਹਾਂ। ਇੰਦੌਰ ਜਾਣ ਦਾ ਅਜੇ ਮੇਰਾ ਕੋਈ ਇਰਾਦਾ ਨਹੀਂ ਹੈ। ਮੇਰਾ ਕੇਸ ਚੱਲ ਰਿਹਾ ਹੈ। ਜਦੋਂ ਤੱਕ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਨਹੀਂ ਜਾਵਾਂਗੀ।'' ਸੋਨਮ ਨੇ ਕਿਹਾ,''ਮੇਰਾ ਅਜੇ ਕੋਰਟ 'ਚ ਟ੍ਰਾਇਲ ਚੱਲ ਰਿਹਾ ਹੈ। ਮੈਂ ਜਨਤਾ ਨੂੰ ਇਹ ਅਪੀਲ ਕਰਾਂਗੀ ਕਿ ਅਫਵਾਹਾਂ 'ਤੇ ਨਾ ਜਾਓ। ਮੇਰੇ ਬਾਰੇ ਜੋ ਕੁਝ ਵੀ ਚੱਲ ਰਿਹਾ ਹੈ, ਉਹ ਸਭ ਕੁਝ ਝੂਠ ਹੈ। ਇਹ ਲੋਕ ਝੂਠ ਬੋਲ ਰਹੇ ਹਨ।'' ਉੱਥੇ ਹੀ ਰਾਜਾ ਦੇ ਕਤਲ ਦੇ ਦੋਸ਼ਾਂ 'ਤੇ ਸੋਨਮ ਨੇ ਕਿਹਾ ਕਿ ਮੈਂ ਇਸ 'ਤੇ ਕੁਝ ਨਹੀਂ ਬੋਲਾਂਗੀ। ਅਜੇ ਮੇਰਾ ਕੇਸ ਟ੍ਰਾਇਲ 'ਚ ਚੱਲ ਰਿਹਾ ਹੈ। ਮੈਂ ਕੋਰਟ ਦਾ ਹਮੇਸ਼ਾ ਸਹਿਯੋਗ ਕੀਤਾ ਹੈ।
ਦੱਸਣਯੋਗ ਹੈ ਕਿ ਸੋਨਮ ਰਘੁਵੰਸ਼ੀ 2025 'ਚ ਵਿਆਹ ਤੋਂ ਬਾਅਦ ਆਪਣੇ ਪਤੀ ਰਾਜਾ ਰਘੁਵੰਸ਼ੀ ਨਾਲ ਹਨੀਮੂਨ 'ਤੇ ਗਈ ਸੀ। ਹਨੀਮੂਨ ਦੌਰਾਨ ਹੀ ਸੋਨਮ 'ਤੇ ਆਪਣੇ ਪਤੀ ਰਾਜਾ ਰਘੁਵੰਸ਼ੀ ਦੇ ਕਤਲ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਸੋਨਮ ਲਾਪਤਾ ਰਹੀ ਸੀ ਅਤੇ ਗਾਜ਼ੀਪੁਰ 'ਚ ਮਿਲੀ ਸੀ। ਗਾਜ਼ੀਪੁਰ ਤੋਂ ਸ਼ਿਲਾਂਗ ਪੁਲਸ ਉਸ ਨੂੰ ਮੇਘਾਲਿਆ ਲੈ ਗਈ ਸੀ, ਜਿੱਥੇ ਉਹ ਜੇਲ੍ਹ 'ਚ ਬੰਦ ਸੀ। ਬੀਤੇ ਇਕ ਮਹੀਨੇ ਤੋਂ ਉਹ ਜ਼ਮਾਨਤ 'ਤੇ ਹੈ। ਉੱਥੇ ਹੀ ਮੇਘਾਲਿਆ ਸਰਕਾਰ ਉਸ ਦੀ ਜ਼ਮਾਨਤ ਦੇ ਖ਼ਿਲਾਫ਼ ਹਾਈ ਕੋਰਟ ਗਈ ਹੈ। ਹਾਈ ਕੋਰਟ 'ਚ ਸੁਣਵਾਈ ਹੋ ਗਈ ਹੈ ਅਤੇ ਫੈਸਲਾ ਸੁਰੱਖਿਅਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਨਗਣਨਾ ਕਾਰਨ ਸਮੇਂ ਤੋਂ ਪਹਿਲਾਂ ਪੈਣਗੀਆਂ ਵੋਟਾਂ! ਪੰਜਾਬ-UP ਸਣੇ BJP ਨੇ ਇਨ੍ਹਾਂ ਸੂਬਿਆਂ 'ਚ ਖਿੱਚੀ ਤਿਆਰੀ
NEXT STORY