ਮੁੰਬਈ : ਰੀਐਲਿਟੀ ਟੀ. ਵੀ. ਸਟਾਰ ਕੋਲ ਕਰਦਾਸ਼ੀਅਨ ਦਾ ਕਹਿਣਾ ਹੈ ਕਿ ਉਸ ਨੂੰ ਖਿਡਾਰੀਆਂ ਨੂੰ ਡੇਟ ਕਰਨਾ ਪਸੰਦ ਹੈ। ਵੈੱਬਸਾਈਟ ਫੀਮੇਲ ਡਾਟ ਟੂ ਡਾਟ ਯੂਕੇ ਦੀ ਰਿਪੋਰਟ ਅਨੁਸਾਰ ਕੋਲ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਖਿਡਾਰੀਆਂ ਵੱਲ ਆਕਰਸ਼ਿਤ ਹੁੰਦੀ ਹੈ।
ਕੋਲ 2013 ਵਿਚ ਆਪਣੇ ਪਤੀ ਅਤੇ ਸਾਬਕਾ ਬਾਸਕਿਟਬਾਲ ਖਿਡਾਰੀ ਲੈਮਰ ਓਡਮ ਨਾਲ 4 ਸਾਲ ਤੱਕ ਵਿਆਹੁਤਾ ਰਿਸ਼ਤੇ 'ਚ ਰਹਿਣ ਤੋਂ ਬਾਅਦ ਵੱਖ ਹੋ ਗਈ ਸੀ। ਉਨ੍ਹਾਂ ਦੀ ਪਸੰਦ ਬਾਰੇ ਪੁੱਛੇ ਜਾਣ 'ਤੇ ਕੋਲ ਨੇ 'ਦਿ ਹੋਵਾਰਡ ਸਟਰਨ ਸ਼ੋਅ' 'ਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਮੈਂ ਐਥਲੀਟ ਵਰਗੀ ਹਾਂ। ਮੈਨੂੰ ਖਿਡਾਰੀ ਪਸੰਦ ਹਨ ਅਤੇ ਮੈਨੂੰ ਕੰਮ ਵਿਚ ਲੱਗੇ ਰਹਿਣਾ ਪਸੰਦ ਹੈ।
ਜਦੋਂ 'ਪਸ਼ਮੀਨਾ' ਦੇ ਫਿਲਮਾਂਕਣ ਦੌਰਾਨ ਕੈਟਰੀਨਾ ਨੇ ਤੁੜਵਾਈਆਂ ਹੱਡੀਆਂ
NEXT STORY