ਮੁੰਬਈ : ਕੈਟਰੀਨਾ ਕੈਫ ਅਤੇ ਆਦਿਤੱਯ ਰਾਏ ਕਪੂਰ ਅੱਜਕਲ ਆਪਣੀ ਫਿਲਮ 'ਫਿਤੂਰ' ਨੂੰ ਲੈ ਕੇ ਚਰਚਾ 'ਚ ਹਨ। ਹੁਣੇ ਜਿਹੇ ਇਸ ਫਿਲਮ ਦਾ ਗੀਤ 'ਪਸ਼ਮੀਨਾ' ਰਿਲੀਜ਼ ਹੋਇਆ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਫਿਲਮਾਂਕਣ ਦੌਰਾਨ ਕੈਟਰੀਨਾ ਕੈਫ ਨੂੰ ਸੱਟਾਂ ਲੱਗੀਆਂ।
ਜ਼ਿਕਰਯੋਗ ਹੈ ਕਿ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਸ਼ੋਅ ਦੌਰਾਨ ਕੈਟਰੀਨਾ ਤੋਂ ਜਦੋਂ 'ਪਸ਼ਮੀਨਾ..' ਗੀਤ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਇਸ ਗੀਤ ਲਈ ਆਦਿਤੱਯ ਅਤੇ ਮੈਨੂੰ ਕਾਫੀ ਮਿਹਨਤ ਕਰਨੀ ਪਈ। ਇਸ ਗੀਤ ਦੀ ਸ਼ੂਟਿੰਗ ਪਿਛਲੇ ਸਾਲ ਦੇ ਆਖਰੀ ਹਫਤੇ ਦੌਰਾਨ ਹੋਈ ਸੀ। ਇਸ ਲਈ ਸਾਨੂੰ ਆਪਣੇ ਕ੍ਰਿਸਮਸ ਅਤੇ ਨਿਊ ਯੀਅਰ ਸੈਲੀਬ੍ਰੇਸ਼ਨ ਦਾ ਤਿਆਗ ਕਰਨਾ ਪਿਆ। ਇੰਨਾ ਹੀ ਨਹੀਂ, ਗੀਤ ਦੀ ਸ਼ੂਟਿੰਗ ਦੌਰਾਨ ਸਾਨੂੰ ਬਹੁਤ ਸੱਟਾਂ ਵੀ ਲੱਗੀਆਂ।''
SHOCKING : ਪਾਕਿਸਤਾਨ 'ਚੋਂ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ ਕਪੂਰ ਖਾਨਦਾਨ ਦਾ ਨਾਮੋ-ਨਿਸ਼ਾਨ
NEXT STORY