ਨਵੀਂ ਦਿੱਲੀ : 'ਬਿਗ ਬੌਸ' ਦੇ ਗ੍ਰੈਂਡ ਫਿਨਾਲੇ' ਨੂੰ ਹੁਣ ਕੁਝ ਦਿਨ ਹੀ ਰਹਿ ਗਏ ਹਨ। ਅਜਿਹੇ 'ਚ ਨਿਰਮਾਤਾਵਾਂ ਨੇ ਸ਼ੋਅ 'ਚ ਇਕ ਨਵਾਂ ਟਵਿਸਟ ਲਿਆਉਣ ਬਾਰੇ ਸੋਚਿਆ। ਅਜਿਹੇ 'ਚ ਇਸ ਹਫਤੇ ਦੇ ਵਿਚਾਲੇ ਮੰਗਲਵਾਰ ਦੇਰ ਰਾਤ ਲੱਗਭਗ 1 ਵਜੇ ਟਾਪ 5 ਉਮੀਦਵਾਰਾਂ 'ਚੋਂ ਵੋਟਿੰਗ ਕਰਨ ਤੋਂ ਬਾਅਦ ਮਾਡਲ ਅਤੇ ਵੀ.ਜੇ. ਕੀਥ ਸਿਕੇਰਾ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਵੋਟਿੰਗ 'ਚ ਪ੍ਰਿੰਸ ਨਰੂਲਾ ਨੂੰ ਸਭ ਤੋਂ ਜ਼ਿਆਦਾ, ਉਸ ਤੋਂ ਬਾਅਦ ਮੰਦਨਾ, ਰਿਸ਼ਭ ਅਤੇ ਰੌਸ਼ੇਲ ਨੂੰ ਵੋਟ ਮਿਲੇ।
ਸ਼ੋਅ 'ਚ ਸਭ ਤੋਂ ਵਧੇਰੇ ਚਰਚਿਤ ਰਹੇ ਉਮੀਦਵਾਰ ਕੀਥ ਨੂੰ ਉਨ੍ਹਾਂ ਦੀ ਪਰਸਨੈਲਿਟੀ ਕਾਰਨ ਖੂਬ ਪਿਆਰ ਮਿਲਿਆ ਹੈ। ਇਕ ਸ਼ਾਂਤ ਅਤੇ ਵੱਡੇ ਭਰਾ ਵਾਂਗ ਸਲਾਹ ਦੇਣ ਵਾਲੇ ਕੀਥ ਨੂੰ ਆਪਣੇ ਭਰਾ ਦੀ ਅਚਾਨਕ ਮੌਤ ਕਾਰਨ ਸ਼ੋਅ ਨੂੰ ਵਿਚਾਲੇ ਹੀ ਛੱਡਣਾ ਪਿਆ ਸੀ ਪਰ ਤਿੰਨ ਦਿਨ ਬਾਅਦ ਜਦੋਂ ਉਹ ਘਰ ਪਰਤੇ ਤਾਂ ਉਨ੍ਹਾਂ ਨੂੰ ਘਰ ਵਾਲਿਆਂ ਤੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਮਿਲਿਆ।
ਸ਼ਾਇਦ 'ਬਿਗ ਬੌਸ' ਦੇ ਪ੍ਰਸ਼ੰਸਕਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਤਾਂ ਹੀ ਕੀਥ ਘਰੋਂ ਬਾਹਰ ਹੋ ਗਏ। ਹਾਲਾਂਕਿ ਯੁਵਿਕਾ ਨੇ ਵੀ ਕੀਥ ਨੂੰ ਕਿਹਾ ਸੀ ਕਿ ਦਰਸ਼ਕ ਉਨ੍ਹਾਂ ਨੂੰ ਸ਼ੋਅ ਮਿਸ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਕੁਝ ਮਨੋਰੰਜਕ ਕਰਨਾ ਚਾਹੀਦੈ। ਦੱਸ ਦੇਈਏ ਕਿ 'ਬਿਗ ਬੌਸ' ਦੇ ਜੇਤੂ ਨੂੰ ਇਨਾਮ 'ਚ ਇਕ ਟਰਾਫੀ ਅਤੇ 35 ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ। ਸ਼ੋਅ ਦਾ ਫਿਨਾਲੇ ਇਸ ਸ਼ਨੀਵਾਰ ਭਾਵ 23 ਜਨਵਰੀ ਨੂੰ ਹੋਵੇਗਾ।
ਨਵਾਜੂਦੀਨ ਸਿੱਦੀਕੀ ਦੇ ਘਰ ਵੜ ਕੇ ਸੁਸਾਇਟੀ ਦੇ ਚੇਅਰਮੈਨ ਨੇ ਪਤਨੀ ਨਾਲ ਕੀਤੀ ਗੰਦੀ ਹਰਕਤ
NEXT STORY