ਮੁੰਬਈ (ਏਜੰਸੀ) - ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਾਹਿਦ ਕਪੂਰ ਅਤੇ 'ਨੈਸ਼ਨਲ ਕ੍ਰਸ਼' ਰਸ਼ਮਿਕਾ ਮੰਦਾਨਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਅਜੇ ਇਨ੍ਹਾਂ ਦੋਵਾਂ ਦੀ ਫਿਲਮ 'ਕੌਕਟੇਲ 2' (Cocktail 2) ਸਿਨੇਮਾਘਰਾਂ ਵਿੱਚ ਰਿਲੀਜ਼ ਵੀ ਨਹੀਂ ਹੋਈ ਕਿ ਇਸ ਜੋੜੀ ਨੇ ਇੱਕ ਹੋਰ ਵੱਡਾ ਪ੍ਰੋਜੈਕਟ ਸਾਈਨ ਕਰ ਲਿਆ ਹੈ। ਬਾਲੀਵੁੱਡ ਵਿਚ ਚਰਚਾ ਹੈ ਕਿ ਨਿਰਦੇਸ਼ਕ ਅਮਿਤ ਸ਼ਰਮਾ ਸ਼ਾਹਿਦ ਅਤੇ ਰਸ਼ਮਿਕਾ ਨੂੰ ਲੈ ਕੇ ਰੋਮਾਂਟਿਕ ਕਾਮੇਡੀ ਫਿਲਮ ਬਣਾ ਰਹੇ ਹਨ।
'ਕੌਕਟੇਲ 2' ਦੀ ਸ਼ੂਟਿੰਗ ਦੌਰਾਨ ਸ਼ਾਹਿਦ ਕਪੂਰ ਅਤੇ ਰਸ਼ਮਿਕਾ ਮੰਦਾਨਾ ਦੀ ਆਫ-ਸਕ੍ਰੀਨ ਬੌਂਡਿੰਗ ਅਤੇ ਕੰਮ ਕਰਨ ਦੇ ਅੰਦਾਜ਼ ਨੂੰ ਨਿਰਮਾਤਾਵਾਂ ਨੇ ਕਾਫੀ ਪਸੰਦ ਕੀਤਾ ਹੈ। ਇਹੀ ਕਾਰਨ ਹੈ ਕਿ ਅਮਿਤ ਸ਼ਰਮਾ ਨੇ ਆਪਣੀ ਅਗਲੀ ਰੋਮਾਂਟਿਕ-ਕਾਮੇਡੀ (Rom-Com) ਲਈ ਇਸੇ ਜੋੜੀ 'ਤੇ ਭਰੋਸਾ ਜਤਾਇਆ ਹੈ। ਇਹ ਫਿਲਮ ਜੀਓ ਸਟੂਡੀਓਜ਼ ਦੇ ਸਹਿਯੋਗ ਨਾਲ ਬਣਾਈ ਜਾਵੇਗੀ। ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਕੀਤਾ ਗਿਆ ਹੈ। ਚਰਚਾ ਹੈ ਕਿ ਸ਼ਾਹਿਦ ਅਤੇ ਰਸ਼ਮਿਕਾ ਆਪਣੇ ਮੌਜੂਦਾ ਪ੍ਰੋਜਾਕਟਾਂ ਨੂੰ ਪੂਰਾ ਕਰਨ ਤੋਂ ਬਾਅਦ ਅਗਸਤ-ਸਤੰਬਰ 2026 ਵਿਚ ਇਸ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰਨਗੇ।
US: ਮਸ਼ਹੂਰ ਰੈਪਰ ਦੇ ਜਵਾਨ ਪੁੱਤਰ ਦੀ ਮੌਤ, ਤਲਾਅ 'ਚੋਂ ਮਿਲੀ ਲਾਸ਼
NEXT STORY