ਮੁੰਬਈ : ਬਾਲੀਵੁੱਡ ਅਦਾਕਾਰ ਨਵਾਜੂਦੀਨ ਸਿੱਦੀਕੀ ਦੇ ਸੁਸਾਇਟੀ 'ਚ ਪਾਰਕਿੰਗ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਹੁਣ ਨਵਾਂ ਮੋੜ ਆ ਗਿਆ। ਖ਼ਬਰ ਹੈ ਕਿ ਅਦਾਕਾਰ ਦੀ ਪਤਨੀ ਨੇ ਸੁਸਾਇਟੀ ਦੇ ਚੇਅਰਮੈਨ ਸਮੇਤ ਕਈ ਵਿਅਕਤੀਆਂ 'ਤੇ ਗੰਭੀਰ ਦੋਸ਼ ਲਗਾਏ ਹਨ।
ਦੱਸਣਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਹਿਨਾ ਸ਼ੇਖ ਨਾਮੀ ਕੁੜੀ ਨੇ ਨਵਾਜੂਦੀਨ ਸਿੱਦੀਕੀ 'ਤੇ ਸੁਸਾਇਟੀ 'ਚ ਪਾਰਕਿੰਗ ਦੌਰਾਨ ਉਸ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਨੂੰ ਲੈ ਕੇ ਨਵਾਜੂਦੀਨ ਦੇ ਨਾਂ ਐੱਫ.ਆਈ.ਆਰ. ਵੀ ਦਰਜ ਹੋਈ ਪਰ ਹੁਣ ਇਸ ਮਾਮਲੇ ਨੇ ਨਵਾਂ ਰੂਪ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਨਵਾਜੂਦੀਨ ਦੀ ਪਤਨੀ ਆਲੀਆ ਸਿੱਦੀਕੀ ਨੇ ਸੁਸਾਇਟੀ ਦੇ ਚੇਅਰਮੈਨ ਸੋਨੀ ਡਾਂਡੇਕਰ, ਖਲੀਲ ਅਤੇ ਕਈ ਹੋਰਨਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਆਲੀਆ ਦਾ ਕਹਿਣੈ ਕਿ ਸੋਨੀ ਕਈ ਹੋਰ ਵਿਅਕਤੀਆਂ ਨਾਲ ਉਸ ਦੇ ਘਰ ਆਇਆ। ਜਦੋਂ ਉਨ੍ਹਾਂ ਅੰਦਰ ਆ ਕੇ ਨਵਾਜੂਦੀਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਬਾਥਰੂਮ 'ਚ ਹਨ। ਇਸ ਪਿੱਛੋਂ ਉਕਤ ਵਿਅਕਤੀਆਂ ਨੇ ਆਲੀਆ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਆਲੀਆ ਨੇ ਕਿਹਾ ਕਿ ਸੋਨੀ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਧੱਕਾ ਦਿੱਤਾ। ਇੰਨੇ ਨੂੰ ਨਵਾਜੂਦੀਨ ਵੀ ਆ ਗਏ। ਜਦੋਂ ਉਨ੍ਹਾਂ ਇਸ ਤਰ੍ਹਾਂ ਘਰ ਅੰਦਰ ਆਉਣ ਦਾ ਕਾਰਨ ਪੁੱਛਿਆ ਤਾਂ ਦੱਸਿਆ ਗਿਆ ਕਿ ਸੁਸਾਇਟੀ ਦਾ ਨੋਟਿਸ ਦੇਣ ਆਏ ਹਨ ਪਰ ਜਦੋਂ ਉਨ੍ਹਾਂ ਆਪਣੀ ਪਤਨੀ ਨਾਲ ਗਲਤ ਵਤੀਰਾ ਵਰਤਣ ਬਾਰੇ ਪੁੱਛਿਆ ਤਾਂ ਉਹ ਭੜਕ ਗਏ।
ਆਲੀਆ ਦਾ ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਉਸ ਦੇ ਪਤੀ ਨੂੰ ਧਮਕਾਇਆ ਅਤੇ ਕਿਹਾ ਕਿ ਜੋ ਉਹ ਚਾਹੁਣਗੇ, ਕਰਨਗੇ। ਆਲੀਆ ਅਤੇ ਨਵਾਜੂਦੀਨ ਦੇ ਭਰਾ ਸ਼ਮਸ ਸਿੱਦੀਕੀ ਨੇ ਪਾਰਕਿੰਗ 'ਚ ਨਵਾਜ 'ਤੇ ਲਗਾਏ ਦੋਸ਼ਾਂ ਨੂੰ ਫਰਜ਼ੀ ਦੱਸਿਆ।
ਸ਼ਮਸ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੂੰ ਬਿਨਾਂ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਸਾਇਟੀ ਦਾ ਚੇਅਰਮੈਨ ਬੇਹੱਦ ਭ੍ਰਿਸ਼ਟ ਹੈ ਅਤੇ ਇਸ ਤੋਂ ਧਿਆਨ ਹਟਾਉਣ ਲਈ ਹੀ ਨਵਾਜੂਦੀਨ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਨਵਾਜੂਦੀਨ ਦੇ ਸਟਾਰ ਹੋਣ ਕਾਰਨ ਇਸ ਮਾਮਲੇ ਨੂੰ ਕੁਝ ਜ਼ਿਆਦਾ ਹੀ ਖਿੱਚਿਆ ਜਾ ਰਿਹਾ ਹੈ। ਦੂਜੇ ਪਾਸੇ ਨਵਾਜੂਦੀਨ ਦੀ ਪਤਨੀ ਨੇ ਉਨ੍ਹਾਂ ਦੇ ਪਤੀ 'ਤੇ ਦੋਸ਼ ਲਗਾਉਣ ਵਾਲੀ ਔਰਤ ਹਿਨਾ ਸ਼ੇਖ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਕਿਹਾ ਕਿ ਹਿਨਾ ਸ਼ੇਖ ਸੁਸਾਇਟੀ 'ਚ ਨਹੀਂ ਰਹਿੰਦੀ, ਉਸ ਨੂੰ ਸੁਸਾਇਟੀ ਦੇ ਚੇਅਰਮੈਨ ਨੇ ਗੋਦ ਲਿਆ ਹੈ।
ਉਧਰ ਪੁਲਸ ਦੇ ਸਹਾਇਕ ਕਮਿਸ਼ਨਰ (ਡੀ.ਐੱਨ. ਨਗਰ ਡਵੀਜ਼ਨ) ਅਰੁਣ ਚਵਾਨ ਨੇ ਕਿਹਾ ਕਿ ਇਹ ਇਕ ਕ੍ਰਾਸ ਕੇਸ ਹੈ। ਇਸ 'ਚ ਦੋਵੇਂ ਪਾਸਿਓਂ ਇਕ-ਦੂਜੇ 'ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।
ਤਸਵੀਰਾਂ 'ਚ ਦੇਖੋ ਅਦਾਕਾਰਾ ਲਾਰਾ ਦੱਤਾ ਦੀ ਚਾਰ ਸਾਲਾਂ ਬੇਟੀ ਨੂੰ
NEXT STORY