ਮੁੰਬਈ (ਬਿਊਰੋ)– ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਹੈ। ਇਸ ਫ਼ਿਲਮ ਨੇ ਆਪਣੇ ਚੌਥੇ ਹਫ਼ਤੇ ਦਾ ਸਫਰ ਸ਼ੁਰੂ ਕਰ ਲਿਆ ਹੈ। ਚੌਥੇ ਹਫ਼ਤੇ ਦੇ ਪਹਿਲੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਫ਼ਿਲਮ ਨੇ 3.85 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ
ਇਸ ਦੇ ਨਾਲ ਹੀ ਫ਼ਿਲਮ ਦੀ ਕਮਾਈ 400 ਕਰੋੜ ਦੇ ਪਾਰ ਹੋ ਗਈ ਹੈ। ਫ਼ਿਲਮ ਨੇ ਹੁਣ ਤਕ 401.80 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੱਸ ਦੇਈਏ ਕਿ 400 ਕਰੋੜ ਦੇ ਕਲੱਬ ’ਚ ਸਿਰਫ ਇਕ ਹੀ ਫ਼ਿਲਮ ਸ਼ਾਮਲ ਹੈ ਤੇ ਉਹ ‘ਕੇ. ਜੀ. ਐੱਫ. 2’ ਹੀ ਹੈ। ਪ੍ਰਭਾਸ ਦੀ ‘ਬਾਹੂਬਲੀ 2’ 500 ਕਰੋੜ ਦੇ ਕਲੱਬ ’ਚ ਸ਼ਾਮਲ ਇਕਲੌਤੀ ਫ਼ਿਲਮ ਹੈ।
‘ਕੇ. ਜੀ. ਐੱਫ. 2’ ਹਿੰਦੀ ਭਾਸ਼ਾ ’ਚ ਭਾਰਤ ’ਚ ਕਮਾਈ ਕਰਨ ਵਾਲੀ ਦੂਜੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਫ਼ਿਲਮ ਲਈ 500 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਦਾ ਸੁਪਨਾ ਅਧੂਰਾ ਹੁੰਦਾ ਜਾਪ ਰਿਹਾ ਹੈ ਕਿਉਂਕਿ ਹਰ ਹਫ਼ਤੇ ਵੱਡੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ ਨਾਲ ਇਸ ਦੇ ਸਕ੍ਰੀਨ ਕਾਊਂਟ ’ਚ ਘਾਟ ਆ ਰਹੀ ਹੈ।
ਬੀਤੇ ਦਿਨੀਂ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ‘ਡਾਕਟਰ ਸਟਰੇਂਜ : ਇਨ ਦਿ ਮਲਟੀਵਰਸ ਆਫ ਮੈਡਨੈੱਸ’ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਭਾਰਤ ’ਚ 27.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਭਾਰਤ ’ਚ 2500 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਹੋਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
KL ਰਾਹੁਲ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਆਥਿਆ ਸ਼ੈੱਟੀ ਨੇ ਤੋੜੀ ਚੁੱਪੀ, ਕਿਹਾ-'ਇਨ੍ਹਾਂ ਗੱਲਾਂ 'ਤੇ ਆਉਂਦਾ ਹੈ ਹਾਸਾ'
NEXT STORY