ਮੁੰਬਈ : ਦਿੱਗਜ ਅਦਾਕਾਰ ਧਰਮਿੰਦਰ ਭਾਵੇਂ ਹੀ ਇਨ੍ਹੀਂ ਦਿਨੀਂ ਐਕਟਿੰਗ ਦੀ ਦੁਨੀਆ ਤੋਂ ਦੂਰ ਹਨ ਪਰ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅਦਾਕਾਰ ਸਮੇਂ-ਸਮੇਂ ’ਤੇ ਦੇਸ਼ ਦੇ ਮੁੱਦਿਆਂ ’ਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਦੇਸ਼ ਦੇ ਭੱਖਦੇ ਮੁੱਦੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਹਾਲ ਹੀ ਵਿਚ ਧਰਮਿੰਦਰ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਤੇ ਇਕ ਯੂਜ਼ਰ ਨੇ ਉਨ੍ਹਾਂ ਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਥੇ ਹੀ ਧਰਮਿੰਦਰ ਨੇ ਵੀ ਯੂਜ਼ਰ ਨੂੰ ਤੁਰੰਤ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ, ਦੇਣਾ ਪਵੇਗਾ ਸਵੈ ਘੋਸ਼ਣਾ ਫਾਰਮ
ਧਰਮਿੰਦਰ ਨੇ ਆਪਣੀਆਂ ਤਸਵੀਰਾਂ ਦੀ ਇਕ ਵੀਡੀਓ ਬਣਾ ਕੇ ਸਾਂਝੀ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਲਿਖਿਆ, ‘ਸੁਮੈਲ, ਇਸ ਬੇ-ਜਾਂ ਚਾਹਤ ਦਾ ਹੱਕਦਾਰ...ਮੈਂ ਨਹੀਂ...ਮਾਸੂਮੀਅਤ ਹੈ ਸਭ ਦੀ...ਹੱਸਦਾ ਹਾਂ ਹਸਾਉਂਦਾ ਹਾਂ...ਪਰ ਉਦਾਸ ਰਹਿੰਦਾ ਹਾਂ...ਇਸ ਉਮਰ ਵਿਚ ਕਰਕੇ ਬੇ-ਦਖ਼ਲ...ਮੈਨੂੰ ਮੇਰੀ ਧਰਤੀ ਤੋਂ...ਦੇ ਦਿੱਤਾ ਸਦਮਾ...ਮੈਨੂੰ ਮੇਰੇ ਆਪਣਿਆਂ ਨੇ।’
ਇਹ ਵੀ ਪੜ੍ਹੋ: ਪਰਿਵਾਰ ਦੇ 7 ਮੈਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਕੋਲ ਪਹੁੰਚੀ, ਫਾਂਸੀ ਟਲੀ
ਧਰਮਿੰਦਰ ਦੀ ਇਸ ਪੋਸਟ ਨਾਲ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਕਿਸਾਨ ਅੰਦੋਲਨ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਇਹ ਸੀ ਤੁਹਾਡੇ ਆਪਣੇ...ਜੋ ਆਪਣੇ ਹੱਕ ਲਈ ਅਜੇ ਵੀ ਲੜ ਰਹੇ ਹਨ ਅਤੇ ਕਈ ਮਰ ਰਹੇ ਹਨ...ਪਰ ਅਫ਼ਸੋਸ ਅੱਜ ਤੁਹਾਡੇ ਇਹ ਨਹੀਂ ਕੋਈ ਹੋਰ ਹਨ।’
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਰਿੰਦਰ ਸੋਢੀ ਨੇ ਫੜ੍ਹਿਆ 'ਆਪ' ਦਾ ਝਾੜੂ
ਉਥੇ ਹੀ ਇਸ ਜਵਾਬ ਵਿਚ ਧਰਮਿੰਦਰ ਨੇ ਲਿਖਿਆ, ‘ਇਹ ਬਹੁਤ ਦੁਖ਼ਦਾਈ ਹੈ। ਤੁਸੀਂ ਨਹੀਂ ਜਾਣਦੇ ਅਸੀਂ ਸੈਂਟਰ ਵਿਚ ਕਿਸ-ਕਿਸ ਨੂੰ ਕੀ-ਕੀ ਕਿਹਾ ਹੈ ਪਰ ਗੱਲ ਨਹੀਂ ਬਣੀ। ਬਹੁਤ ਦੁਖ਼ੀ ਹਾਂ ਮੈਂ। ਦੁਆ ਕਰਦਾ ਹਾਂ ਕੋਈ ਹੱਲ ਜਲਦੀ ਨਿਕਲ ਆਏ...ਧਿਆਨ ਰੱਖਿਓ, ਸਾਰਿਆਂ ਲਈ ਪਿਆਰ।’
ਇਹ ਵੀ ਪੜ੍ਹੋ: ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਧਰਮਿੰਦਰ ਨੇ ਕਿਸਾਨ ਅੰਦੋਲਨ ’ਤੇ ਟਿੱਪਣੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਅਦਾਕਾਰ ਕਈ ਵਾਰ ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕਰ ਚੁੱਕੇ ਹਨ।.
ਇਹ ਵੀ ਪੜ੍ਹੋ: ਜੱਸੀ ਗਿੱਲ ਦੀ ਅਗਲੀ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਸਕਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਾਊਂਟ ਮੈਰੀ ਚਰਚ ਦੇ ਬਾਹਰ ਇਸ ਅੰਦਾਜ਼ ’ਚ ਨਜ਼ਰ ਆਈ ਮਲਾਇਕਾ, ਕੈਮਰੇ ’ਚ ਕੈਦ ਹੋਈਆਂ ਤਸਵੀਰਾਂ
NEXT STORY