ਮੁੰਬਈ : ਬ੍ਰਿ੍ਰਟਿਸ਼ ਟੀ.ਵੀ. ਸੀਰੀਅਲ ਅਤੇ ਮਾਡਲਿੰਗ ਦੀ ਦੁਨੀਆਂ ਦੀ 25 ਸਾਲਾ ਭਾਰਤੀ ਸੁੰਦਰੀ-ਅਦਾਕਾਰਾ ਜੈਸਮੀਨ ਵਾਲੀਆ ਹਾਲੀਵੁੱਡ 'ਚ ਕਾਫੀ ਤਰੀਫਾਂ ਫੱਟ ਰਹੀ ਹੈ। ਜੈਸਮੀਨ ਇਕ ਇੰਗਲਿਸ਼ ਟੀ.ਵੀ. ਪੇਸ਼ਕਰਤਾ, ਗਾਇਕਾ ਅਤੇ ਅਦਾਕਾਰਾ ਹੈ। ਜੈਸਮੀਨ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਿਵੇਂ ਕਰਨਾ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਹੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਹੌਟ ਅਤੇ ਸੈਕਸੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਉਨ੍ਹਾ ਦੀਆਂ ਇਹ ਤਸਵੀਰਾਂ ਲਾਸ ਏਂਜਲਸ ਦੇ ਟ੍ਰਿਪ ਦੌਰਾਨ ਕਲਿਕ ਕੀਤੀਆਂ ਗਈਆਂ ਹਨ। ਭਾਰਤ ਦੀ ਇਸ ਬ੍ਰਿਟਿਸ਼ ਅਦਾਕਾਰਾ ਕਾਫੀ ਸਫਲਤਾ ਪ੍ਰਾਪਤ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਸਵੀਰਾਂ ਵੀ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਜਾਣਕਾਰੀ ਅਨੁਸਾਰ ਜੈਸਮੀਨ ਅੱਜਕਲ ਰਾਸ ਵਾਰਸਵਿਕ ਨੂੰ ਡੇਟ ਕਰ ਰਹੀ ਹੈ ਅਤੇ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰੈੱਡ ਬਿਕਨੀ 'ਚ ਵਾਲੀਆਂ ਤਸਵੀਰਾਂ 'ਚ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
ਜ਼ਿਕਰਯੋਗ ਹੈ ਕਿ ਜੈਸਮੀਨ ਲੰਡਨ 'ਚ ਰਹਿੰਦੀ ਹੈ ਅਤੇ ਅਭਿਨੈ ਤੋਂ ਇਲਾਵਾ ਉਨ੍ਹਾਂ ਨੂੰ ਸੰਗੀਤ 'ਚ ਕਾਫੀ ਦਿਲਚਸਪੀ ਹੈ। ਉਹ 6 ਸਾਲ ਦੀ ਉਮਰ ਤੋਂ ਹੀ ਗੀਤ ਗਾਉਣ ਲੱਗ ਪਈ ਸੀ। ਭਾਰਤ ਦੀ ਇਹ ਸੁੰਦਰੀ ਸੈਮੀ ਰਿਐਲਿਟੀ ਸ਼ੋਅ 'ਦਿ ਓਨਲੀ ਵੇਅ ਇਜ਼ ਏਸੈਕਸ' 'ਚ ਨਜ਼ਰ ਆਈ ਅਤੇ ਇਸ ਤੋਂ ਬਾਅਦ ਉਹ ਚਰਚਿਤ ਹੋਣ ਲੱਗ ਪਈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਟੀ.ਵੀ. ਸੀਰੀਜ਼ 'ਕ੍ਰੈਜੂਐਲਿਟੀ' ਨਾਲ 2005 'ਚ ਕੀਤੀ ਸੀ। ਇਸ ਸ਼ੋਅ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਨ੍ਹਾਂ ਨੇ ਲੋਕਾਂ ਤੋਂ ਕਾਫੀ ਸੁਰਖੀਆਂ ਬਟੋਰੀਆਂ ਸਨ ਅਤੇ ਇਕ ਨਾਮੀ ਚਿਹਰਾ ਬਣ ਕੇ ਉਭਰੀ। ਉਨ੍ਹਾਂ ਦੇ ਹਾਲੀਵੁੱਡ ਦੇ ਨਾਲ-ਨਾਲ ਭਾਰਤ 'ਚ ਵੀ ਕਾਫੀ ਪ੍ਰਸ਼ੰਸਕ ਹਨ। ਉਹ ਪੱਛਮੀ ਕੱਪੜਿਆਂ ਤੋਂ ਇਲਾਵਾ ਭਾਰਤੀ ਕੱਪੜਿਆਂ 'ਚ ਵੀ ਕਾਫੀ ਖੂਬਸੂਰਤ ਲੱਗਦੀ ਹੈ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਮਸ਼ਹੂਰ ਟੀ.ਵੀ. ਸੀਰੀਜ਼ 'ਦਿ ਬਿਲ' 'ਚ 2009 'ਚ ਨਜ਼ਰ ਆਈ, ਜਿਸ 'ਚ ਉਨ੍ਹਾਂ ਨੇ 'ਆਇਸ਼ਾ' ਨਾ ਦਾ ਭਾਰਤੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਇਕ ਹੋਰ ਟੀ.ਵੀ, ਸੀਰੀਜ਼ 'ਐਨ ਆਫਿਸ ਐਂਡ ਅ ਜੈਂਟਲਮੈਨ' 'ਚ ਕੰਮ ਕਰ ਕੇ ਆਪਣੀ ਸ਼ਾਨਦਾਰ ਪ੍ਰਤਿਭਾ ਨੂੰ ਸਿੱਧ ਕੀਤਾ ਹੈ।
ਭਾਰਤ ਅਤੇ ਬੰਗਲਾਦੇਸ਼ ਦੇ ਟੀ-20 ਮੈਚ 'ਚ ਸ਼ਾਹਰੁਖ ਖਾਨ ਕਰਨਗੇ ਕੁਮੈਂਟਰੀ
NEXT STORY