ਮੁੰਬਈ : ਆਪਣੀ ਅਦਾਕਾਰੀ ਨਾਲ 90 ਦੇ ਦਹਾਕੇ ਵਿਚ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਐਕਟਰ ਗੋਵਿੰਦਾ ਦੀ ਐਕਟਿੰਗ ਦੇ ਲੋਕ ਦੀਵਾਨੇ ਸਨ। ਗੋਵਿੰਦਾ ਅਤੇ ਰਾਣੀ ਮੁਖਰਜੀ ਦੀ ਜੋੜੀ ਜਿੰਨੀ ਪਰਦੇ 'ਤੇ ਹਿੱਟ ਸੀ ਓਨੀ ਹੀ ਅਸਲ ਜੀਵਨ ਵਿਚ ਵੀ ਹਿੱਟ ਸੀ ਪਰ ਦੋਵਾਂ ਦੀ ਪ੍ਰੇਮ ਕਹਾਣੀ ਅਧੂਰੀ ਰਹਿ ਗਈ।
ਅੱਜ ਗੋਵਿੰਦਾ ਦੇ 51ਵੇਂ ਜਨਮ ਦਿਨ 'ਤੇ ਆਓ ਤੁਹਾਨੂੰ ਦੱਸਦੇ ਹਾਂ ਗੋਵਿੰਦਾ-ਰਾਣੀ ਦੀ ਪ੍ਰੇਮ ਕਹਾਣੀ ਜੋ ਕਦੇ ਪੂਰੀ ਨਹੀਂ ਹੋ ਸਕੀ।
ਉਸ ਦੌਰ ਵਿਚ ਕਈ ਮੈਗਜੀਨਾਂ ਵਿਚ ਛਪੀਆਂ ਖਬਰਾਂ ਮੁਤਾਬਿਕ ਰਾਣੀ ਅਤੇ ਗੋਵਿੰਦਾ ਇਕ-ਦੂਜੇ ਦੇ ਬੇਹੱਦ ਨੇੜੇ ਸਨ। ਇਥੋਂ ਤੱਕ ਕਿ ਦੋਵਾਂ ਦੇ ਰਿਸ਼ਤੇ ਕਰਕੇ ਗੋਵਿੰਦਾ ਦੀ ਪਤਨੀ ਬੱਚਿਆਂ ਸਮੇਤ ਘਰ ਛੱਡ ਕੇ ਚਲੀ ਗਈ ਸੀ।
ਖਬਰਾਂ ਮੁਤਾਬਕ ਗੋਵਿੰਦਾ ਤੇ ਰਾਣੀ ਸ਼ਹਿਰ ਦੇ ਇਕ ਪਾਸ਼ ਇਲਾਕੇ ਵਿਚ ਇਕੱਠੇ ਰਹਿੰਦੇ ਸਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਗੋਵਿੰਦਾ ਨੇ ਰਾਣੀ ਨੂੰ ਮਰਸਡੀਜ਼ ਗਿਫਟ ਕੀਤੀ ਸੀ ਅਤੇ ਰਾਣੀ ਉਸ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੀ ਸੀ।
ਦੋਵਾਂ ਦੇ ਪਿਆਰ ਵਿਚ ਸਭ ਤੋਂ ਵੱਡੀ ਰੁਕਾਵਟ ਸੀ ਗੋਵਿੰਦਾ ਦਾ ਵਿਆਹੇ ਅਤੇ ਦੋ ਬੱਚਿਆਂ ਦਾ ਪਿਤਾ ਹੋਣਾ। ਕਿਹਾ ਜਾਂਦਾ ਹੈ ਕਿ ਗੋਵਿੰਦਾ ਦੀ ਪਤਨੀ ਸੁਨੀਤਾ ਨੇ ਰਾਣੀ ਨੂੰ ਫੋਨ ਕਰ ਕੇ ਇਕ ਵਾਰ ਧਮਕੀ ਵੀ ਦਿੱਤੀ ਸੀ। ਵੈਸੇ ਵੀ ਗੋਵਿੰਦਾ ਦੀ ਸਾਰੀ ਜਾਇਦਾਦ ਸੁਨੀਤਾ ਦੇ ਨਾਂ ਸੀ।
ਪਿਆਰ ਨੇਪਰੇ ਨਾ ਚੜ੍ਹਦਾ ਵੇਖ ਕੇ ਰਾਣੀ ਇਸ ਰਿਸ਼ਤੇ ਵਿਚੋਂ ਪਿਛਾਂਹ ਹਟਣ ਲੱਗੀ ਅਤੇ ਅੰਤ ਉਸਨੇ ਗੋਵਿੰਦਾ ਨਾਲੋਂ ਨਾਤਾ ਤੋੜ ਲਿਆ।
ਰਾਣੀ ਤੋਂ ਵੱਖ ਹੋਣ ਉਪਰੰਤ ਗੋਵਿੰਦਾ ਆਪਣੀ ਪਤਨੀ ਕੋਲ ਵਾਪਸ ਚਲਾ ਗਿਆ। ਇਸ ਤਰ੍ਹਾਂ ਕੁਝ ਸਾਲਾਂ ਵਿਚ ਗੋਵਿੰਦਾ-ਰਾਣੀ ਦੀ ਪ੍ਰੇਮ ਕਹਾਣੀ ਹਮੇਸ਼ਾ ਲਈ ਖਤਮ ਹੋ ਗਈ।
ਦੇਖੋ ਮਿਸ ਯੂਨੀਵਰਸ-2015 'ਚੋਂ ਬਾਹਰ ਹੋਣ ਵਾਲੀ ਉਰਵਸ਼ੀ ਰੌਤੇਲਾ ਦੇ ਹੌਟ ਜਲਵੇ (ਵੀਡੀਓ)
NEXT STORY