ਮੁੰਬਈ (ਬਿਊਰੋ)– ਕਮਾਲ ਰਾਸ਼ਿਦ ਖ਼ਾਨ ਉਰਫ ਕੇ. ਆਰ. ਕੇ. ਨੂੰ ਪਿਛਲੇ ਦਿਨੀਂ ਇਕ ਵਿਵਾਦਿਤ ਟਵੀਟ ਕਾਰਨ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਫਲਾਪ ਹੋਣ ਤੋਂ ਬਾਅਦ ਤੇ ਕਰਨ ਜੌਹਰ ਵਲੋਂ ਪ੍ਰੋਡਿਊਸ ਕੀਤੀ ਗਈ ‘ਬ੍ਰਹਮਾਸਤਰ’ ਦੇ ਰਿਲੀਜ਼ ਤੋਂ ਪਹਿਲਾਂ ਹੋਈ ਇਸ ਗ੍ਰਿਫ਼ਤਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)
ਸੋਸ਼ਲ ਮੀਡੀਆ ’ਤੇ ਕੁਝ ਯੂਜ਼ਰਸ ਕੇ. ਆਰ. ਕੇ. ਲਈ ਨਿਆਂ ਦੀ ਮੰਗ ਕਰ ਰਹੇ ਸਨ ਤਾਂ ਕੁਝ ਕਰਨ ਜੌਹਰ ਤੇ ਆਮਿਰ ਖ਼ਾਨ ਨੂੰ ਇਸ ਦਾ ਮਾਸਟਰਮਾਈਂਡ ਦੱਸ ਰਹੇ ਸਨ। ਉਥੇ ਹੁਣ ਕੇ. ਆਰ. ਕੇ. ਨੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਦੇ ਪਿੱਛੇ ਦੀ ਸੱਚਾਈ ਤੋਂ ਪਰਦਾ ਹਟਾਇਆ ਹੈ।
ਕੇ. ਆਰ. ਕੇ. ਨੇ ਹਾਲ ਹੀ ’ਚ ਟਵੀਟ ਕਰਕੇ ਲਿਖਿਆ, ‘‘ਕਈ ਲੋਕ ਕਹਿ ਰਹੇ ਹਨ ਕਿ ਮੇਰੀ ਗ੍ਰਿਫ਼ਤਾਰੀ ਪਿੱਛੇ ਕਰਨ ਜੌਹਰ ਦਾ ਹੱਥ ਸੀ। ਨਹੀਂ, ਇਹ ਸੱਚ ਨਹੀਂ ਹੈ। ਕਰਨ ਜੌਹਰ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਅਜੇ ਦੇਵਗਨ ਤੇ ਅਕਸ਼ੇ ਕੁਮਾਰ ਇਨ੍ਹਾਂ ਸਾਰਿਆਂ ਦਾ ਮੇਰੀ ਗ੍ਰਿਫ਼ਤਾਰੀ ਤੋਂ ਕੋਈ ਲੈਣਾ-ਦੇਣਾ ਨਹੀਂ ਹੈ।’’
ਉਥੇ ਮੰਗਲਵਾਰ ਨੂੰ ਕੇ. ਆਰ. ਕੇ. ਨੇ ਆਪਣੀ ਹਾਲਤ ਬਾਰੇ ਦੱਸਦਿਆਂ ਟਵੀਟ ਕੀਤਾ ਸੀ। ਕੇ. ਆਰ. ਕੇ. ਨੇ ਲਿਖਿਆ ਸੀ, ‘‘ਮੈਂ ਜੇਲ ’ਚ 10 ਦਿਨ ਸਿਰਫ ਪਾਣੀ ਪੀ ਕੇ ਬਤੀਤ ਕੀਤੇ ਹਨ। ਅਜਿਹੇ ’ਚ ਮੇਰਾ ਭਾਰ ਵੀ 10 ਕਿਲੋ ਘੱਟ ਹੋ ਗਿਆ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੌਣ ਹੋਵੇਗਾ ‘ਦੇਵ’ ਤੇ ਕਦੋਂ ਰਿਲੀਜ਼ ਹੋਵੇਗੀ ‘ਬ੍ਰਹਮਾਸਤਰ 2’, ਅਯਾਨ ਮੁਖਰਜੀ ਨੇ ਖ਼ੁਦ ਕੀਤਾ ਐਲਾਨ
NEXT STORY