ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫਿਲਮ 'ਫਲਾਈਂਗ ਜੱਟ' 'ਚ ਪਹਿਲੀ ਵਾਰ ਇਕ ਸੁਪਰਹੀਰੋ ਦੇ ਅਵਤਾਰ 'ਚ ਨਜ਼ਰ ਆਉਣਗੇ। ਇਸ ਫਿਲਮ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੂਮਿਕਾ ਇਸ ਤਰ੍ਹਾਂ ਦੀ ਸ਼ੈਲੀ 'ਚ ਬਣੀ ਹੈ, ਜੋ ਹੁਣ ਤੱਕ ਦੀ ਕਿਸੇ ਵੀ ਭਾਰਤੀ ਫਿਲਮ ਤੋਂ ਵੱਖਰੀ ਹੈ। ਰੈਮੋ ਡਿਸੂਜ਼ਾ ਵਲੋਂ ਨਿਰਦੇਸ਼ਤ ਫਿਲਮ 'ਅ ਫਲਾਈਂਗ ਜੱਟ' 'ਚ ਟਾਈਗਰ ਸ਼ਰਾਫ ਸੁਪਰਹੀਰੋ ਦੀ ਭੁਮਿਕਾ ਨਿਭਾਅ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਫਿਲਮ 'ਚ ਟਾਈਗਰ ਨਾਲ ਜੈਕਲੀਨ ਫਰਨਾਂਡੀਜ਼ ਵੀ ਨਜ਼ਰ ਆਵੇਗੀ। ਜਦੋਂ ਟਾਈਗਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਇਹ ਫਿਲਮ 'ਦ੍ਰੋਣਾ' ਅਤੇ ਰਿਤਿਕ ਰੋਸ਼ਨ ਦੀ ਫਿਲਮ 'ਕ੍ਰਿਸ਼' ਤੋਂ ਕਿਵੇਂ ਵੱਖ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ, ''ਇਹ ਫਿਲਮ ਇਕ ਵੱਖਰੇ ਐਕਸ਼ਨ ਫਿਲਮ 'ਤੇ ਆਧਾਰਿਤ ਹੈ, ਜਿਸ 'ਚ ਇਕ ਵੱਖਰਾ ਸੁਪਰਹੀਰੋ ਹੈ।'' ਉਨ੍ਹਾਂ ਅੱਗੇ ਕਿਹਾ, ''ਇਸ ਫਿਲਮ 'ਚ ਮੇਰੀ ਭੂਮਿਕਾ ਉਸ ਤਰ੍ਹਾਂ ਦੀ ਨਹੀਂ ਹੈ, ਜਿਸ ਤਰ੍ਹਾਂ ਦੀ ਤੁਸੀਂ ਦੇਖੀ ਹੈ। ਉਂਝ ਵੀ ਮੈਂ ਦ੍ਰੋਣਾ ਅਤੇ ਕ੍ਰਿਸ਼ ਤੋਂ ਕਾਫੀ ਛੋਟਾ ਹਾਂ।'' ਇਹ ਫਿਲਮ ਇਸੇ ਸਾਲ 25 ਅਗਸਤ ਨੂੰ ਰਿਲੀਜ਼ ਹੋਵੇਗੀ।
ਬੋਲਡ ਫੋਟੋਸ਼ੂਟ ਕਰਵਾ ਕੇ ਇਸ ਬਾਲੀਵੁੱਡ ਅਦਾਕਾਰਾ ਨੇ ਕੀਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ (PICS)
NEXT STORY