ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋ ਗਈ ਹੈ। ਹਾਲਾਂਕਿ ਫ਼ਿਲਮ ਨੂੰ ਕੁਝ ਵਧੀਆ ਹੁੰਗਾਰਾ ਨਹੀਂ ਮਿਲ ਰਿਹਾ ਹੈ। ਇਹੀ ਨਹੀਂ, ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਇਕ ਤੋਂ ਬਾਅਦ ਇਕ ਕਈ ਵਿਵਾਦਾਂ ’ਚ ਘਿਰ ਚੁੱਕੀ ਹੈ। ਫ਼ਿਲਮ ਦੇ ਟਰੇਲਰ ਰਿਲੀਜ਼ ਤੋਂ ਬਾਅਦ ਤੋਂ ਹੀ ਲੋਕ ਇਸ ਨੂੰ ਬਾਈਕਾਟ ਕਰਨ ਦੀ ਮੰਗ ਕਰਦੇ ਦਿਖਾਈ ਦਿੱਤੇ ਸਨ।
ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ
ਰਿਲੀਜ਼ ਤੋਂ ਬਾਅਦ ਵੀ ਇਹ ਵਿਰੋਧ ਜਾਰੀ ਹੈ ਪਰ ਇਸ ਵਿਚਾਲੇ ਆਮਿਰ ਤੇ ਫ਼ਿਲਮ ਦੇ ਮੇਕਰਜ਼ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਹਾਲੀਵੁੱਡ ਫ਼ਿਲਮ ‘ਫਾਰੈਸਟ ਗੰਪ’ ਦੀ ਹਿੰਦੀ ਅਡੈਪਟੇਸ਼ਨ ਹੈ।
ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਲੋਕ ਆਮਿਰ ਨੂੰ ਕਾਫੀ ਟਰੋਲ ਕਰ ਰਹੇ ਸਨ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ ਪਰ ਇਸ ਵਿਚਾਲੇ ਆਸਕਰਸ ਦੇ ਅਧਿਕਾਰਕ ਹੈਂਡਲ ਨੇ ਇਸ ਫ਼ਿਲਮ ਦਾ ਸਮਰਥਨ ਕੀਤਾ ਹੈ। ਅਕੈਡਮੀ ਐਵਾਰਡਸ ਨੇ ਇਕ ਕਲਿੱਪ ਸਾਂਝੀ ਕਰਕੇ ‘ਫਾਰੈਸਟ ਗੰਪ’ ਦੇ ਭਾਰਤੀ ਅਡੈਪਟੇਸ਼ਨ ਬਾਰੇ ਦੱਸਿਆ ਹੈ।
ਦਿ ਅਕੈਡਮੀ ਦੇ ਸੋਸ਼ਲ ਮੀਡੀਆ ਹੈਂਡਲ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਆਰੀਜਨਲ ਫ਼ਿਲਮ ‘ਫਾਰੈਸਟ ਗੰਪ’ ਤੇ ਹਿੰਦੀ ਅਡੈਪਟੇਸ਼ਨ ‘ਲਾਲ ਸਿੰਘ ਚੱਢਾ’ ਦੇ ਕੁਝ ਦ੍ਰਿਸ਼ ਦਿਖਾਏ ਹਨ। ਇਸ ਵੀਡੀਓ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਰਾਬਰਟ ਜੇਮੇਕਿਸ ਤੇ ਏਰਿਕ ਰੋਥ ਦੀ ਲਿਖੀ ਕਹਾਣੀ, ਜਿਸ ’ਚ ਇਕ ਵਿਅਕਤੀ ਆਪਣੀ ਨੇਕਦਿਲੀ ਨਾਲ ਦੁਨੀਆ ਜਿੱਤ ਲੈਂਦਾ ਹੈ। ਇਸ ਦਾ ਅਦਵੈਤ ਚੰਦਨ ਤੇ ਅਤੁਲ ਕੁਲਕਰਨੀ ਨੇ ਭਾਰਤੀ ਅਡੈਪਟੇਸ਼ਨ ‘ਲਾਲ ਸਿੰਘ ਚੱਢਾ’ ਬਣਾਈ ਹੈ। ਫ਼ਿਲਮ ’ਚ ਟਾਈਟਲ ਰੋਲ ’ਚ ਆਮਿਰ ਖ਼ਾਨ ਹਨ, ਜਿਸ ਨੂੰ ‘ਫਾਰੈਸਟ ਗੰਪ’ ’ਚ ਟੌਮ ਹੈਂਕਸ ਨੇ ਮਸ਼ਹੂਰ ਬਣਾਇਆ ਸੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਮੁੜ ਵਧਾਇਆ ਪ੍ਰਸ਼ੰਸਕਾਂ ਦਾ ਉਤਸ਼ਾਹ, ਦਿੱਤੀ ਇਹ ਖ਼ੁਸ਼ਖਬਰੀ
NEXT STORY