ਮੁੰਬਈ (ਬਿਊਰੋ)– ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਾਲੇ ਨਹੀਂ ਰਹੇ। 6 ਫਰਵਰੀ ਨੂੰ ਉਨ੍ਹਾਂ ਨੇ ਬ੍ਰੀਚ ਕੈਂਡੀ ਹਸਪਤਾਲ ’ਚ ਆਖਰੀ ਸਾਹ ਲਏ। ਉਹ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਮਹਾਰਾਸ਼ਟਰ ’ਚ ਇਕ ਥੀਏਟਰ ਕੰਪਨੀ ਚਲਾਉਣ ਵਾਲੇ ਆਪਣੇ ਜ਼ਮਾਨੇ ਦੇ ਮਸ਼ਹੂਰ ਕਲਾਕਾਰ ਦੀਨਾਨਾਥ ਮੰਗੇਸ਼ਕਰ ਦੀ ਵੱਡੀ ਧੀ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ ਇੰਦੌਰ ’ਚ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਲਤਾ ਮੰਗੇਸ਼ਕਰ ਦੇ ਸੁਰਾਂ ਦਾ ਸਫਰ
ਲਤਾ ਜੀ ਦਾ ਪਹਿਲਾਂ ਸਰਨੇਮ ਮੰਗੇਸ਼ਕਰ ਨਹੀਂ, ਸਗੋਂ ਹਰਡੀਕਰ ਸੀ, ਜਿਸ ਨੂੰ ਉਨ੍ਹਾਂ ਦੇ ਪਿਤਾ ਨੇ ਬਦਲ ਕੇ ਮੰਗੇਸ਼ਕਰ ਰੱਖ ਲਿਆ। ਉਨ੍ਹਾਂ ਦੇ ਸਰਨੇਮ ਬਦਲਣ ਦਾ ਕਾਰਨ ਉਨ੍ਹਾਂ ਦਾ ਪਿੰਡ ਸੀ। ਉਨ੍ਹਾਂ ਨੇ ਆਪਣੇ ਪਿੰਡ ਮੰਗੇਸ਼ੀ ਨੂੰ ਵੇਖਦਿਆਂ ਆਪਣਾ ਸਰਨੇਮ ਬਦਲ ਕੇ ਮੰਗੇਸ਼ਕਰ ਰੱਖ ਲਿਆ। ਲਤਾ ਮੰਗੇਸ਼ਕਰ ਦਾ ਬਚਪਨ ਦਾ ਨਾਮ ਹੇਮਾ ਸੀ ਪਰ ਕੁਝ ਸਮਾਂ ਬਾਅਦ ਉਨ੍ਹਾਂ ਦਾ ਨਾਂ ਬਦਲ ਕੇ ਹੇਮਾ ਤੋਂ ਲਤਾ ਰੱਖ ਦਿੱਤਾ ਗਿਆ।
ਲਤਾ ਮੰਗੇਸ਼ਕਰ ਨੇ ਹੁਣ ਤਕ ਕਰੀਬ ਹਰ ਭਾਸ਼ਾ ’ਚ ਗਾਣੇ ਗਾਏ ਹਨ, ਜੋ ਕਿ ਆਪਣੇ ਆਪ ’ਚ ਇਕ ਰਿਕਾਰਡ ਹੈ। ਲਤਾ ਜੀ ਨੇ ਲਗਭਗ 30,000 ਤੋਂ ਵੀ ਜ਼ਿਆਦਾ ਗਾਣੇ ਗਾਏ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਣਗਿਣਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ–
ਲਤਾ ਮੰਗੇਸ਼ਕਰ ਨੂੰ ਮਿਲੇ ਐਵਾਰਡਸ
ਭਾਰਤ ਰਤਨ ਪਦਮਸ਼੍ਰੀ ਐਵਾਰਡ (2001)
ਫ਼ਿਲਮਫੇਅਰ ਪੁਰਸਕਾਰ (1958, 1962, 1965, 1969, 1993 ਤੇ 1994)
ਰਾਸ਼ਟਰੀ ਪੁਰਸਕਾਰ (1972, 1975 ਤੇ 1990)
ਮਹਾਰਾਸ਼ਟਰ ਸਰਕਾਰ ਪੁਰਸਕਾਰ (1966 ਤੇ 1967)
ਪਦਮ ਭੂਸ਼ਣ (1969)
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ (1974)
ਦਾਦਾ ਸਾਹਿਬ ਫਾਲਕੇ ਪੁਰਸਕਾਰ (1989)
ਫ਼ਿਲਮਫੇਅਰ ਲਾਈਫਟਾਈਮ ਅਚੀਵਮੈਂਟ ਪੁਰਸਕਾਰ (1993)
ਸਕ੍ਰੀਨ ਦਿ ਲਾਈਫਟਾਈਮ ਅਚੀਵਮੈਂਟ ਪੁਰਸਕਾਰ (1996)
ਰਾਜੀਵ ਗਾਂਧੀ ਪੁਰਸਕਾਰ (1997)
ਐੱਨ. ਟੀ. ਆਰ. ਪੁਰਸਕਾਰ (1999)
ਪਦਮ ਵਿਭੂਸ਼ਣ (1999)
ਜ਼ੀ ਸਿਨੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ (1999)
ਆਈ. ਆਈ. ਏ. ਐੱਫ. ਲਾਈਫਟਾਈਮ ਅਚੀਵਮੈਂਟ ਪੁਰਸਕਾਰ (2000)
ਸਟਾਰਡਸਟ ਲਾਈਫਟਾਈਮ ਅਚੀਵਮੈਂਟ ਪੁਰਸਕਾਰ (2001)
ਨੂਰਜਹਾਂ ਪੁਰਸਕਾਰ (2001)
ਮਹਾਰਾਸ਼ਟਰ ਭੂਸ਼ਣ (2001)
ਲਤਾ ਮੰਗੇਸ਼ਕਰ ਨੂੰ ਸੀ ਹੀਰੇ-ਪੰਨਿਆਂ ਦਾ ਸ਼ੌਕ, ਖਾਣ ’ਚ ਇਹ ਚੀਜ਼ਾਂ ਸਨ ਪਸੰਦ
NEXT STORY