ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਅਦਾਕਾਰਾ ਮਲਾਇਕਾ ਅਰੋੜਾ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਮਲਾਇਕਾ ਅਰੋੜਾ ਨੂੰ ਫੈਸ਼ਨ ਡਿਜ਼ਾਈਨਰ ਗੋਪੀ ਵੈਦਿਆ ਦੇ ਸ਼ੋਅ ’ਚ ਦੇਖਿਆ ਗਿਆ ਸੀ। ਮਲਾਇਕਾ ਨੇ ਇਸ ਸ਼ੋਅ ’ਚ ਖੂਬ ਜਲਵੇ ਦਿਖਾਏ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਸੰਗੀਤ ਸਮਾਰੋਹ ’ਚ ਖੂਬਸੂਰਤ ਨਜ਼ਰ ਆਈ ਰਿਚਾ, ਅਲੀ ਦਾ ਹੱਥ ਫੜ੍ਹ ਕੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ
ਮਲਾਇਕਾ ਇਸ ਸ਼ੋਅ ’ਚ ਰੈਂਪਿੰਗ ਕਰਦੀ ਨਜ਼ਰ ਆਈ। ਜਿਸ ’ਚ ਉਹ ਰੈਂਪ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸ਼ੋਅ ’ਚ ਮਿਊਜ਼ਿਕ ਵੱਜਦਾ ਹੈ ਤਾਂ ਮਲਾਇਕਾ ਡਾਂਸ ਕਰਨ ਲੱਗ ਜਾਂਦੀ ਹੈ। ਅਦਾਕਾਰਾ ਨਾਲ ਹੋਰ ਵੀ ਮਾਡਲਾਂ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।
ਇਸ ਦੇ ਨਾਲ ਹੀ ਪ੍ਰਸ਼ੰਸਕ ਮਲਾਇਕਾ ਦੇ ਇਸ ਅੰਦਾਜ਼ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਸ਼ੋਅ ’ਚ ਮਲਾਇਕਾ ਨੇ ਪੀਲੇ ਰੰਗ ਦਾ ਵਰਕ ਲਹਿੰਗਾ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਮਹਿੰਦੀ ਵਾਲੇ ਹੱਥਾਂ ਦੀ ਪਾਈ ਇੰਸਟਾ 'ਤੇ ਸਟੋਰੀ

ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਨੇ ਇਸ ਲਹਿੰਗੇ ਨਾਲ ਮਿਨੀਮਲ ਮੇਕਅੱਪ ਕੀਤਾ ਹੈ। ਹੱਥਾਂ ’ਚ ਪੀਲੇ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਹਨ। ਇਸ ਦੇ ਨਾਲ ਅਦਾਕਾਰਾ ਨੇ ਬਨ ਅਤੇ ਮਾਂਗ ਟਿੱਕੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

ਇਸ ਦੇ ਨਾਲ ਕਈ ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਪ੍ਰਸ਼ੰਸਕ ਨੇ ਕਿਹਾ ਕਿ ਹੁਣ ਸਾਰੇ ਬਾਲੀਵੁੱਡ ਸ਼ਹਿਨਾਜ਼ ਦੀ ਕਾਪੀ ਕਰਨਗੇ। ਇਸ ਤਰ੍ਹਾਂ ਲੋਕ ਵੀਡੀਓ ’ਤੇ ਕੁਮੈਂਟ ਕਰ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ 'ਚ ਅਜੇ ਦੇਵਗਨ ਤੇ ਆਸ਼ਾ ਪਾਰੇਖ ਦੀ ਹੋਈ ਬੱਲੇ-ਬੱਲੇ (ਤਸਵੀਰਾਂ)
NEXT STORY