ਨਵੀਂ ਦਿੱਲੀ (ਬਿਊਰੋ) – 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੌਰਾਨ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਨੂੰ ਫ਼ਿਲਮ 'ਤਾਨਹਾਜੀ' ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਸਾਊਥ ਸਿਨੇਮਾ ਦੇ ਸੁਪਰਸਟਾਰ ਸੂਰਿਆ ਨੂੰ ਵੀ ਫ਼ਿਲਮ 'ਸੋਰਾਰਈ ਪੋਟਰੂ' ਲਈ ਸਰਵਸ੍ਰੇਸ਼ਠ ਅਭਿਨੇਤਾ ਦਾ ਐਵਾਰਡ ਮਿਲਿਆ। ਅਪਰਣਾ ਬਾਲਾਮੁਰਲੀ ਨੂੰ 'ਸੋਰਾਰਈ ਪੋਟਰੂ' ਲਈ ਸਰਵਸ੍ਰੇਸ਼ਠ ਅਭਿਨੇਤਰੀ ਦਾ ਐਵਾਰਡ ਮਿਲਿਆ।

ਆਪਣੇ ਫ਼ਿਲਮ ਕੈਰੀਅਰ ਦੌਰਾਨ ਅਜੇ ਦੇਵਗਨ ਨੇ ਤੀਜੀ ਵਾਰ ਰਾਸ਼ਟਰੀ ਫ਼ਿਲਮ ਪੁਰਸਕਾਰ ਨੂੰ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 1998 'ਚ ਫ਼ਿਲਮ 'ਜ਼ਖਮ' ਅਤੇ 'ਦਿ ਲੀਜੈਂਡ ਆਫ ਭਗਤ ਸਿੰਘ' ਲਈ ਅਜੇ ਦੇਵਗਨ ਨੂੰ ਨੈਸ਼ਨਲ ਫ਼ਿਲਮ ਐਵਾਰਡ ਦਿੱਤਾ ਜਾ ਚੁੱਕਾ ਹੈ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਪੁਰਸਕਾਰ ਨੂੰ ਜਿੱਤਣ ਵਾਲੇ ਜੇਤੂਆਂ ਨੂੰ ਨਵੀਂ ਦਿੱਲੀ 'ਚ ਆਯੋਜਿਤ ਐਵਾਰਡ ਸੈਰੇਮਨੀ 'ਚ ਸਨਮਾਨਤ ਕੀਤਾ ਹੈ। ਉਥੇ ਹੀ ਗੁਜ਼ਰੇ ਜ਼ਮਾਨੇ ਦੀ ਬਿਹਤਰੀਨ ਅਦਾਕਾਰਾ ਆਸ਼ਾ ਪਾਰੇਖ (79) ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਨਾਲ ਸ਼ੁੱਕਰਵਾਰ ਨੂੰ ਸਨਮਾਨਤ ਕੀਤਾ ਗਿਆ।

ਜੇਤੂਆਂ ਦੀ ਸੂਚੀ
ਸਰਵੋਤਮ ਫੀਚਰ ਫ਼ਿਲਮ: ਸੂਰਾਰਾਈ ਪੋਤਰੂ (ਤਾਮਿਲ)
ਸਰਵੋਤਮ ਅਦਾਕਾਰ: ਅਜੇ ਦੇਵਗਨ (ਤਾਨਾਜੀ), ਸੂਰੀਆ (ਸੂਰਾਰਾਏ ਪੋਤਰੂ)
ਸਰਵੋਤਮ ਅਦਾਕਾਰਾ: ਅਪਰਨਾ ਬਾਲਮੁਰਲੀ (ਸੂਰਾਰਾਈ ਪੋਤਰੂ)
ਸਰਵੋਤਮ ਨਿਰਦੇਸ਼ਕ: ਸਚਿਦਾਨੰਦ ਕੇ.ਆਰ (ਉਰਫ਼ ਅਯੱਪਨ ਕੋਸ਼ਿਅਮ)
ਸਰਵੋਤਮ ਸਹਾਇਕ ਅਦਾਕਾਰ: ਬੀਜੂ ਮੈਨਨ

ਸਰਵੋਤਮ ਸਹਾਇਕ ਅਦਾਕਾਰਾ: ਲਕਸ਼ਮੀ ਪ੍ਰਿਆ ਚੰਦਰਮੌਲੀ
ਸਰਵੋਤਮ ਬਾਲ ਅਦਾਕਾਰ: ਟਕਟਕ (ਅਨੀਸ਼ ਮੰਗੇਸ਼ ਗੋਸਾਵੀ) ਅਤੇ ਸੁਮੀ (ਆਕਾਂਕਸ਼ਾ ਪਿੰਗਲੇ ਅਤੇ ਦਿਵਯੇਸ਼ ਇੰਦੁਲਕਰ)
ਸਰਵੋਤਮ ਸਕ੍ਰੀਨ ਪਲੇ: ਸੂਰਰਾਈ ਪੋਤਰੂ
ਸਰਵੋਤਮ ਸੰਗੀਤ ਨਿਰਦੇਸ਼ਨ: ਅਲਾ ਵੈਕੁੰਥਪੁਰਮਲੋ

ਸਰਵੋਤਮ ਪਲੇਬੈਕ ਗਾਇਕ: ਰਾਹੁਲ ਦੇਸ਼ਪਾਂਡੇ (ਐੱਮ. ਆਈ. ਵਸੰਤਰਾਓ) ਅਤੇ ਅਨੀਸ਼ ਮੰਗੇਸ਼ ਗੋਸਾਵੀ (ਟਕਟਕ)
ਸਰਵੋਤਮ ਪਲੇਅਬੈਕ ਗਾਇਕ: ਨਨਚੰਮਾ
ਸਰਵੋਤਮ ਗੀਤ: ਮਨੋਜ ਮੁੰਤਸ਼ੀਰ (ਸਾਈਨਾ)
ਸਰਵੋਤਮ ਸੰਗੀਤ: ਵਿਸ਼ਾਲ ਭਾਰਦਵਾਜ (1232 ਕਿਲੋਮੀਟਰ)
ਸਰਵੋਤਮ ਕੋਰੀਓਗ੍ਰਾਫੀ: ਸੰਧਿਆ ਰਾਜੂ (ਨਾਟਿਅਮ)

ਸਰਵੋਤਮ ਸਟੰਟ ਕੋਰੀਓਗ੍ਰਾਫ਼ਰ: ਅਯੱਪਨਮ ਕੋਸ਼ਿਅਮ
ਸਰਵੋਤਮ ਆਡੀਓਗ੍ਰਾਫੀ: ਡੋਲੂ
ਸਰਵੋਤਮ ਸਿਨੇਮੈਟੋਗ੍ਰਾਫੀ: ਅਵਿਜਾਤ੍ਰਿਕ
ਵਧੀਆ ਪੋਸ਼ਾਕ: ਤਾਨਾਜੀ
ਸਭ ਤੋਂ ਮਸ਼ਹੂਰ ਫ਼ਿਲਮ: ਤਾਨਾਜੀ
ਸਰਵੋਤਮ ਸੰਪਾਦਨ: ਸ਼ਿਵਰੰਜਿਨੀਅਮ ਇਨਾਮ ਸਿਲਾ ਪੇਂਗਲਮ
ਵਧੀਆ ਉਤਪਾਦਨ ਡਿਜ਼ਾਈਨ: ਕਪਲਾ
ਸਰਵੋਤਮ ਫੀਚਰ ਫ਼ਿਲਮ (ਹਿੰਦੀ) - ਤੁਲਸੀਦਾਸ ਜੂਨੀਅਰ
ਸਰਵੋਤਮ ਫੀਚਰ ਫ਼ਿਲਮ (ਕੰਨੜ)- ਡੋਲੂ

ਸਰਵੋਤਮ ਫੀਚਰ ਫਿਲਮ (ਤਮਿਲ) - ਸ਼ਿਵਰੰਜਨੀਅਮ ਇਨੁਮ ਸਿਲਾ ਪੈਂਗੁਲਮ
ਸਰਵੋਤਮ ਫੀਚਰ ਫ਼ਿਲਮ (ਤੇਲੁਗੂ) - ਰੰਗੀਨ ਫੋਟੋ
ਸਰਵੋਤਮ ਫੀਚਰ ਫਿਲਮ (ਅਸਾਮੀ)- ਬ੍ਰਿਜ

ਸੰਗੀਤ ਸਮਾਰੋਹ ’ਚ ਖੂਬਸੂਰਤ ਨਜ਼ਰ ਆਈ ਰਿਚਾ, ਅਲੀ ਦਾ ਹੱਥ ਫੜ੍ਹ ਕੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ
NEXT STORY