ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ 9' ਫੇਮ ਮੰਦਾਨਾ ਕਰੀਮੀ ਆਪਣੇ ਬੋਲਡ ਅਵਤਾਰ ਅਤੇ ਹੌਟ ਲੁੱਕ ਕਾਰਨ ਕਾਫੀ ਜਾਣੀ ਜਾਂਦੀ ਹੈ। ਮੰਦਾਨਾ ਆਪਣੀਆਂ ਤਸਵੀਰਾਂ ਦੀ ਵਜ੍ਹਾ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਗ ਲਗਾਉਂਦੀ ਨਜ਼ਰ ਆਉਂਦੀ ਹੈ। ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਇਕ ਵਾਰ ਫਿਰ ਮੰਦਾਨਾ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਸਨਸਨੀ ਮਚਾ ਰਹੀਆਂ ਹਨ।
ਮੰਦਾਨਾ ਨੇ ਹਾਲ ਹੀ 'ਚ ਇੰਸਟਾ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਮੰਦਾਨਾ ਦੀ ਬਿਕਨੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮੰਦਾਨਾ ਯੈਲੋ ਪ੍ਰਿਟਿੰਡ ਬਿਕਨੀ 'ਚ ਦਿਖ ਰਹੀ ਹੈ।
ਹਸੀਨਾ ਨੇ ਸ਼ੇਡਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਮੰਦਾਨਾ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮੰਦਾਨਾ ਨੇ ਗੌਰਵ ਗੁਪਤਾ ਦੇ ਨਾਲ ਲਵ ਮੈਰਿਜ ਕੀਤੀ ਸੀ ਜੋ ਛੇ ਮਹੀਨੇ ਵੀ ਨਹੀਂ ਚੱਲ ਪਾਈ ਅਤੇ ਟੁੱਟ ਗਈ।
ਵਰਕਫਰੰਟ ਦੀ ਗੱਲ ਕਰੀਏ ਤਾਂ ਮੰਦਾਨਾ ਨੇ 2015 'ਚ ਆਈ ਫਿਲਮ 'ਰਾਏ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਫਿਲਮ 'ਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ, ਜੈਕਲੀਨ ਫਰਨਾਂਡੀਜ਼ ਅਤੇ ਅਰਜੁਨ ਰਾਮਪਾਲ ਸਨ। ਇਸ ਤੋਂ ਇਲਾਵਾ ਉਹ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ 2016 'ਚ 'ਕਯਾ ਕੂਲ ਹੈ ਹਮ' ਦੀ ਤੀਜੀ ਸੀਰੀਜ਼ 'ਕਯਾ ਕੂਲ ਹੈ ਹਮ 3' 'ਚ ਆਪਣੀ ਬੋਲਡਨੈੱਸ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ।
ਅਫਸਾਨਾ ਖਾਨ ਦੇ ਵਿਆਹ ਦੀ ਰਿਸੈਪਸ਼ਨ 'ਚ ਇਨ੍ਹਾਂ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ
NEXT STORY