ਮੁੰਬਈ- ਟੀ.ਵੀ. ਇੰਡਸਟਰੀ ਤੋਂ ਹਾਲ ਹੀ 'ਚ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਪਾਪੁਲਰ ਸ਼ੋਅ 'ਭਾਬੀ ਜੀ ਘਰ ਪਰ ਹੈ' 'ਚ ਮਲਖਾਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪੇਸ਼ ਭਾਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦਾ ਦਿਹਾਂਤ ਬੀਤੇ ਸ਼ੁੱਕਰਵਾਰ (22 ਜੁਲਾਈ) ਨੂੰ ਹੋਇਆ। ਉਨ੍ਹਾਂ ਦੇ ਦੁਨੀਆ ਨੂੰ ਅਲਵਿਦਾ ਕਹਿਣ ਦੀ ਖ਼ਬਰ ਨਾਲ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਣ ਮਲਖਾਨ ਸਿੰਘ, ਪਿਤਾ ਨੂੰ ਲੱਭਦੀਆਂ ਰਹੀਆਂ ਨੰਨ੍ਹੇ ਪੁੱਤਰ ਦੀ ਅੱਖਾਂ
ਇਸ ਦੌਰਾਨ ਕਈ ਸਿਤਾਰਿਆਂ ਵਲੋਂ ਦੁਖ ਜਾਹਿਰ ਕੀਤਾ ਗਿਆ ਹੈ। ਇਸ ਦੇ ਵਿਚਕਾਰ ‘ਭਾਬੀ ਜੀ ਘਰ ਪਰ ਹੈ’ ਦੇ ਮਨਮੋਹਨ ਤਿਵਾੜੀ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਰੋਹਿਤਾਸ਼ ਗੌੜ ਨੇ ਹੁਣ ਦੀਪੇਸ਼ ਨੂੰ ਲੈ ਕੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ।
ਰੋਹਿਤਾਸ਼ ਗੌੜ ਨੇ ਕਿਹਾ ਕਿ ‘ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹਨ, ਅਸੀਂ ਇਸ ’ਤੇ ਵਿਸ਼ਵਾਸ ਨਹੀਂ ਕਰ ਸਕਦੇ। ਕਿਉਂਕਿ ਅਸੀਂ ਬੀਤੀ ਰਾਤ 9 ਵਜੇ ਤੱਕ ਇਕੱਠੇ ਸ਼ੂਟਿੰਗ ਕਰ ਰਹੇ ਸੀ ਅਤੇ ਫ਼ਿਰ 9 ਵਜੇ ਸ਼ੂਟਿੰਗ ਕਰਨੀ ਸੀ। ਸਾਨੂੰ ਸਵੇਰੇ ਇਹ ਦੁਖ਼ਦਾਈ ਖ਼ਬਰ ਮਿਲੀ। ਅਸੀਂ ਪੂਰੀ ਤਰ੍ਹਾਂ ਟੁੱਟ ਗਏ ਹਾਂ।’
ਇਹ ਵੀ ਪੜ੍ਹੋ : ਰਿਤਿਕ ਨੂੰ ਏਅਰਪੋਰਟ ’ਤੇ ਪ੍ਰੇਮਿਕਾ ਸਬਾ ਨਾਲ ਕੀਤਾ ਗਿਆ ਸਪਾਟ, ਇਕ-ਦੂਸਰੇ ਦਾ ਹੱਥ ਫੜ੍ਹ ਕੇ ਨਜ਼ਰ ਆਈ ਜੋੜੀ
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨਾਲ ਆਖ਼ਰੀ ਗੱਲ ਰਾਤ ਨੂੰ ਹੋਈ ਸੀ। ਅਸੀਂ ਇਕ ਵੀਡੀਓ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਸੀ। ਅੱਜ ਵੀ ਇੰਸਟਾਗ੍ਰਾਮ ’ਤੇ ਅਪਲੋਡ ਕਰਨ ਦਾ ਪਲੈਨ ਸੀ। ਅਸੀਂ ਖ਼ੂਬ ਹੱਸ ਰਹੇ ਸੀ, ਮਸਤੀ ਕਰ ਰਹੇ ਸੀ, ਪਤਾ ਨਹੀਂ ਸੀ ਕਿ ਆਦਮੀ ਕੱਲ੍ਹ ਸਾਡੇ ਵਿਚਕਾਰ ਨਹੀਂ ਹੋਵੇਗਾ।’
ਇਸ ਤੋਂ ਇਲਾਵਾ ਰੋਹਿਤਾਸ਼ ਨੇ ਕਿਹਾ ਕਿ ‘ਮੈਨੂੰ ਇਸ ਤਰ੍ਹਾਂ ਲਗਤਾ ਹੈ ਕਿ ਕੋਵਿਡ ਦੇ ਬਾਅਦ ਜੋ ਹਾਲਾਤ ਬਣੇ ਹਨ ਉਸ ਨੇ ਬਹੁਤ ਸਾਰੇ ਲੋਕਾਂ ਦਾ ਸਟ੍ਰੈਸ ਲੈਵਲ ਵਧ ਗਿਆ ਹੈ, ਹੋ ਸਕਦਾ ਹੈ ਕਿ ਉਹ ਮਾਨਸਿਕ ਤਣਾਅ ਚੋਂ ਲੰਘ ਰਿਹਾ ਹੋਵੇ, ਕੀ ਪਤਾ ਕੋਈ ਅਜਿਹੀ ਗੱਲ ਹੋਵੇਗੀ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ, ਜੇ ਅਜਿਹੀ ਕੋਈ ਗੱਲ ਹੋਵੇ ਤਾਂ ਸਾਨੂੰ ਬੋਲਣਾ ਦੇਣਾ ਚਾਹੀਦਾ ਹੈ।’
ਪੰਜ ਤੱਤਾਂ ’ਚ ਵਿਲੀਨ ਹੋਣ ਮਲਖਾਨ ਸਿੰਘ, ਪਿਤਾ ਨੂੰ ਲੱਭਦੀਆਂ ਰਹੀਆਂ ਨੰਨ੍ਹੇ ਪੁੱਤਰ ਦੀ ਅੱਖਾਂ
NEXT STORY