ਮੁੰਬਈ- ਇਨੀਂ ਦਿਨੀਂ ਚਾਰੇ ਪਾਸੇ ਸਾਊਥ ਫਿਲਮਾਂ ਦਾ ਬੋਲਬਾਲਾ ਹੈ। 'ਆਰ.ਆਰ.ਆਰ.' ਅਤੇ 'ਕੇ.ਜੀ.ਐੱਫ. 2' ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕਰ ਰਹੀ ਹੈ। ਸਾਊਥ ਦੀਆਂ ਹਿੰਦੀ ਵਰਜ਼ਨ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਆਰ.ਆਰ.ਆਰ.' ਅਤੇ 'ਕੇ.ਜੀ.ਐੱਫ.2' ਦੀ ਸਫ਼ਲਤਾ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਅਦਾਕਾਰਾ ਮਨੋਜ ਬਾਜਪੇਈ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੋ ਗਿਆ ਹੈ।
ਮਨੋਜ ਬਾਜਪੇਈ ਨੇ ਕਿਹਾ-'ਕੇ.ਜੀ.ਐੱਫ. ਚੈਪਟਰ 2', 'ਆਰ.ਆਰ.ਆਰ 2' ਅਤੇ 'ਪੁਸ਼ਪਾ: ਦਿ ਰਾਈਜ਼' ਵਰਗੀਆਂ ਫਿਲਮਾਂ ਦੀ ਸਫਲਤਾ ਨਾਲ ਬਾਲੀਵੁੱਡ ਫਿਲਮ ਨਿਰਮਾਤਾ ਕੰਬ ਗਏ ਹਨ। ਮਹਾਮਾਰੀ ਤੋਂ ਬਾਅਦ ਸਾਊਥ ਦੇ ਅਦਾਕਾਰ ਅਲੂ ਅਰਜੁਨ ਦੀ ਤੇਲਗੂ ਫਿਲਮ 'ਪੁਸ਼ਪਾ: ਦਿ ਰਾਈਜ਼' ਨੇ ਦੱਖਣੀ ਦੀਆਂ ਫਿਲਮਾਂ ਦੇ ਦਬਦਬੇ ਦੀ ਸ਼ੁਰੂਆਤ ਕੀਤੀ ਜਿਸ ਨੇ ਬਾਕਸ ਆਫਿਸ 'ਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਫਿਲਮ ਤੋਂ ਬਾਅਦ ਐੱਸ.ਐੱਸ.ਰਾਜਾਮੌਲੀ ਦੀ ਫਿਲਮ 'ਆਰ.ਆਰ.ਆਰ.' ਆਈ ਜਿਸ ਨੇ ਇਕ ਹਜ਼ਾਰ ਕਰੋੜ ਦੇ ਅੰਕੜੇ ਨੂੰ ਪਾਰ ਕੀਤਾ।
ਮਨੋਜ ਨੇ ਅੱਗੇ ਕਿਹਾ-'ਯਸ਼ ਦੀ ਕੰਨੜ ਫਿਲਮ 'ਕੇ.ਜੀ.ਐੱਫ. ਚੈਪਟਰ-2' ਨੇ ਬਾਲੀਵੁੱਡ ਦੇ ਦਬਦਬੇ ਨੂੰ ਹਿਲਾ ਦਿੱਤਾ ਹੈ। ਦੋਵਾਂ ਫਿਲਮਾਂ ਨੂੰ ਹਿੰਦੀ ਵਰਜ਼ਨ 'ਚ ਕਾਫੀ ਪਸੰਦ ਕੀਤਾ ਜਿਸ ਨਾਲ ਬਾਲੀਵੁੱਡ 'ਚ ਹਲਚਲ ਮਚ ਗਈ ਹੈ। ਸਾਊਥ ਫਿਲਮਾਂ ਨੇ ਬਾਲੀਵੁੱਡ 'ਚ ਕਈ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਮੇਰੇ ਵਰਗੇ ਲੋਕਾਂ ਦੇ ਬਾਰੇ 'ਚ ਇਕ ਮਿੰਟ ਲਈ ਭੁੱਲ ਜਾਓ, ਸਾਊਥ ਦੀਆਂ ਫਿਲਮਾਂ ਨੇ ਤਾਂ ਮੁੰਬਈ ਫਿਲਮ ਇੰਡਸਟਰੀ ਦੇ ਮੈਨਸਟ੍ਰੀਮ ਫਿਲਮਮੇਕਰਸ ਤੱਕ ਨੂੰ ਡਰਾ ਦਿੱਤਾ ਹੈ।
ਇਸ ਤੋਂ ਇਲਾਵਾ ਮਨੋਜ ਨੇ ਕਿਹਾ ਕਿ -'ਕੇ.ਜੀ.ਐੱਫ-2', 'ਆਰ.ਆਰ.ਆਰ. ਫਿਲਮਾਂ ਦੀ ਸਫਲਤਾ ਬਾਲੀਵੁੱਡ ਦੇ ਲਈ ਇਕ ਸਬਕ ਹੈ, ਜਿਸ ਨੂੰ ਉਨ੍ਹਾਂ ਨੂੰ ਜਲਦ ਸਿੱਖਣ ਦੀ ਲੋੜ ਹੈ। ਉਹ ਹਰ ਸ਼ਾਟ ਨੂੰ ਇਸ ਤਰ੍ਹਾਂ ਸ਼ੂਟ ਕਰਦੇ ਹਨ ਜਿਵੇਂ ਦੁਨੀਆ ਦਾ ਬੈਸਟ ਸ਼ਾਟ ਦੇ ਰਹੇ ਹੋਣ ਕਿਉਂਕਿ ਉਹ ਆਪਣੇ ਦਰਸ਼ਕਾਂ ਦਾ ਸਨਮਾਨ ਕਰਦੇ ਹਨ'।
ਦੇਸ਼ ਦੇ ਪ੍ਰਸਿੱਧ ਗਾਇਕਾਂ ਨੇ ਲੜੀਵਾਰ ‘ਨਾਮ ਰਹਿ ਜਾਏਗਾ’ ਬਾਰੇ ਕੀਤੀ ਗੱਲਬਾਤ
NEXT STORY