ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮੌੜ’ ਕੱਲ ਯਾਨੀ 9 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਐਮੀ ਵਿਰਕ ਤੇ ਦੇਵ ਖਰੌੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਸਬੰਧੀ ਐਮੀ ਵਿਰਕ ਨੇ ਕੁਝ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਹਨ। ਐਮੀ ਨੇ ਕਿਹਾ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਹੁਤ ਸਾਰੇ ਕਲਾਕਾਰਾਂ ਨੂੰ ਸੱਟਾਂ ਲੱਗੀਆਂ ਹਨ, ਖ਼ਾਸ ਕਰਕੇ ਘੌੜ ਸਵਾਰੀ ਦੇ ਸੀਨਜ਼ ਦੀ ਸ਼ੂਟਿੰਗ ਦੌਰਾਨ।
ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)
ਐਮੀ ਨੇ ਕਿਹਾ ਕਿ ਜਿਉਣਾ ਮੌੜ ਵਰਗੇ ਕਿਰਦਾਰ ਨਿਭਾਉਣ ਲਈ ਸਾਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਪੈਂਦਾ ਹੈ। ਨਿੱਕੀਆਂ-ਮੋਟੀਆਂ ਪ੍ਰੇਸ਼ਾਨੀਆਂ ਦਾ ਹਰ ਫ਼ਿਲਮ ਦੀ ਸ਼ੂਟਿੰਗ ਦੌਰਾਨ ਆਉਂਦੀਆਂ ਹਨ। ਐਮੀ ਨੇ ਇਹ ਵੀ ਕਿਹਾ ਕਿ ‘ਮੌੜ’ ਫ਼ਿਲਮ ਦੀ ਉਡੀਕ ਇੰਡਸਟਰੀ ਦਾ ਹਰ ਬੰਦਾ ਕਰ ਰਿਹਾ ਹੈ ਕਿਉਂਕਿ ਜੇ ਸਾਡੀ ਫ਼ਿਲਮ ਹਿੱਟ ਹੁੰਦੀ ਹੈ ਤਾਂ ਸਾਡੀ ਇੰਡਸਟਰੀ ਵੀ ਤਰੱਕੀ ਕਰੇਗੀ ਤੇ ਵੱਡੀ ਹੋਵੇਗੀ।
ਐਮੀ ਵਿਰਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਜਦੋਂ ਕਾਰਜ ਗਿੱਲ ਨਾਲ ਹੋਈ ਤਾਂ ਪਹਿਲਾਂ ਉਹ ਜਿਉਣਾ ਮੌੜ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਸਹਿਜ ਮਹਿਸੂਸ ਨਹੀਂ ਕਰ ਰਹੇ ਸਨ ਪਰ ਜਦੋਂ ਕਾਰਜ ਗਿੱਲ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਉਣਾ ਮੌੜ ਕਿਸ ਤਰ੍ਹਾਂ ਦਾ ਕਿਰਦਾਰ ਸੀ ਤਾਂ ਮੈਂ ਇਸ ਨੂੰ ਛੱਡ ਨਹੀਂ ਸਕਿਆ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਗੁੱਗੂ ਗਿੱਲ ਨੂੰ ਜਿਉਣਾ ਮੌੜ ਦੇ ਕਿਰਦਾਰ ’ਚ ਦੇਖਿਆ ਹੈ ਤੇ ਲੁੱਕ ਮੁਤਾਬਕ ਸਾਨੂੰ ਇੰਝ ਹੀ ਲੱਗਦਾ ਹੈ ਕਿ ਜਿਉਣਾ ਮੌੜ ਸਿਹਤ ਪੱਖੋਂ ਇਕ ਵੱਡਾ ਕਿਰਦਾਰ ਹੋਵੇਗਾ ਪਰ ਅਜਿਹਾ ਨਹੀਂ ਹੈ।
ਫ਼ਿਲਮ ਦੇ ਵੀ. ਐੱਫ. ਐਕਸ. ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਸ਼ੂਟਿੰਗ ਲਈ 95 ਫ਼ੀਸਦੀ ਸੈੱਟ ਨਵੇਂ ਲਗਾਏ ਗਏ ਹਨ। ਨਾਲ ਹੀ ਵੀ. ਐੱਫ. ਐਕਸ. ਦਾ ਵੀ ਸੋਹਣਾ ਕੰਮ ਕੀਤਾ ਗਿਆ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਵੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਨੋਟ– ਤੁਸੀਂ ‘ਮੌੜ’ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪੰਕਜ ਤ੍ਰਿਪਾਠੀ ਨੇ ‘ਮੈਂ ਅਟਲ ਹੂੰ’ ਦਾ ਦੂਸਰਾ ਸ਼ੈਡਿਊਲ ਕੀਤਾ ਸ਼ੁਰੂ
NEXT STORY