ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਤਨੀ ਯੋਗਿਤਾ ਬਾਲੀ ਤੇ ਪੁੱਤਰ ਮਹਾਂਅਕਸ਼ੈ ਚੱਕਰਵਰਤੀ ਉਰਫ਼ ਮੇਮੋ 'ਤੇ ਰੇਪ, ਧੋਖਾਧੜੀ ਅਤੇ ਜ਼ਬਰਨ ਗਰਭਪਾਤ ਕਰਾਉਣ ਦੇ ਮਾਮਲੇ 'ਚ ਮੁੰਬਈ ਦੇ ਓਸ਼ੀਵਰਾ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਵਲੋਂ ਪੁਲਸ ਨੂੰ ਲਿਖੀ ਗਈ ਸ਼ਿਕਾਇਤ ਮੁਤਾਬਕ, ਪੀੜਤਾ ਤੇ ਅਦਾਕਾਰ ਮਿਥੁਨ ਚੱਕਰਵਰਤੀ ਦਾ ਬੇਟਾ ਸਾਲ 2015 ਤੋਂ ਰਿਲੇਸ਼ਨਸ਼ਿਪ 'ਚ ਸੀ। ਮਹਾਂਅਕਸ਼ੈ ਨੇ ਇਸ ਦਰਮਿਆਨ ਪੀੜਤਾ ਨੂੰ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਸਰੀਰਕ ਸਬੰਧ ਬਣਾਏ।'
ਪੁਲਸ ਨੂੰ ਦਿੱਤੀ ਗਈ ਲਿਖਿਤ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ, 'ਸਾਲ 2015 'ਚ ਮਹਾਂਅਕਸ਼ੈ ਨੇ ਮੈਨੂੰ ਘਰ ਬੁਲਾਇਆ ਤੇ ਮੈਨੂੰ ਸਾਫ਼ਟ ਡ੍ਰਿੰਕ 'ਚ ਨਸ਼ੀਲੀ ਦਵਾ ਦਿੱਤੀ। ਇਸੇ ਦੌਰਾਨ ਉਸ ਨੇ ਮੇਰੇ ਨਾਲ ਸਰੀਰਕ ਸਬੰਧ ਬਣਾਈ ਤੇ ਬਾਅਦ 'ਚ ਵਿਆਹ ਦਾ ਝਾਂਸਾ ਦਿੰਦਾ ਰਿਹਾ। ਮਹਾਂਅਕਸ਼ੈ ਉਰਫ਼ ਮੇਮੋ 4 ਸਾਲ ਤੋਂ ਪੀੜਤਾ ਨਾਲ ਸਰੀਰਕ ਸਬੰਧ ਬਣਾ ਰਿਹਾ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਤਕਲੀਫ਼ ਵੀ ਦੇ ਰਿਹਾ।' ਪੀੜਤਾ ਮੁਤਾਬਕ, ਜਦੋਂ ਮੈਂ ਗਰਭਵਤੀ ਹੋ ਗਈ ਤਾਂ ਮਹਾਂਅਕਸ਼ੈ ਨੇ ਮੇਰਾ ਜਬਰਨ ਗਰਭਪਾਤ ਵੀ ਕਰਵਾਇਆ।
ਦੱਸਣਯੋਗ ਹੈ ਕਿ ਮਹਾਂਅਕਸ਼ੈ ਦੀ ਮਾਂ ਤੇ ਮਿਥੁਨ ਚੱਕਰਵਰਤੀ ਦੀ ਪਤਨੀ ਨੇ ਸ਼ਿਕਾਇਤ ਤੋਂ ਬਾਅਦ ਪੀੜਤਾ ਨੂੰ ਧਮਕਾਇਆ ਅਤੇ ਮਾਮਲੇ ਨੂੰ ਰਫ-ਦਫ਼ਾ ਕਰਨ ਲਈ ਦਬਾਅ ਵੀ ਪਾਇਆ। ਪੀੜਤਾ ਨੇ ਪਹਿਲਾਂ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਨੇ ਜਦੋਂ ਮਾਮਲਾ ਦਰਜ ਨਾਂਹ ਕੀਤਾ ਤਾਂ ਪੀੜਤਾ ਦਿੱਲੀ ਸ਼ਿਫਟ ਹੋ ਗਈ। ਦਿੱਲੀ ਦੇ ਰੋਹਿਣੀ ਕੋਰਟ 'ਚ ਐੱਫ. ਆਈ. ਆਰ. ਦਰਜ ਕਰਵਾਉਣ ਲਈ ਅਪੀਲ ਕੀਤੀ, ਜਿਸ ਦੇ ਪ੍ਰਾਇਮਾ ਫਾਂਸੀ ਐਵੀਡੈਂਸ ਦੇ ਆਧਾਰ 'ਤੇ ਕੋਰਟ ਨੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਨ ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ।
ਅਫਸਾਨਾ ਤੇ ਬਾਣੀ ਸੰਧੂ ਨੇ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦਾ ਕਾਰਡ ਕੀਤਾ ਸਾਂਝਾ, ਜਲਦ ਸ਼ੁਰੂ ਹੋਣਗੀਆਂ ਬਾਕੀ ਰਸਮਾ
NEXT STORY