ਟਾਂਡਾ ਉੜਮੁੜ (ਪਰਮਜੀਤ ਮੋਮੀ)- ਪਿੰਡ ਗੋਰਾਇਆਂ ਵਿਖੇ ਮੋਟਰਾਂ 'ਤੇ ਲੱਗੇ ਟਰਾਂਸਫਾਰਮ ਵਿੱਚੋਂ ਤੇਲ ਅਤੇ ਤਾਂਬਾ ਚੋਰੀ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਕੁਲਵਿੰਦਰ ਕੌਰ, ਮਾਸਟਰ ਗੁਰਦਿਆਲ ਸਿੰਘ, ਸੁਖਦੇਵ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਹਰਭਜਨ ਸਿੰਘ ਦੀ ਮੋਟਰ , ਸ਼ਿੰਗਾਰਾ ਸਿੰਘ, ਤਰਲੋਕ ਸਿੰਘ ਦੇ ਖੇਤਾਂ ਵਿੱਚ ਲੱਗੇ ਤੋਂ ਬਿਜਲੀ ਵਾਲੇ ਟਰਾਂਸਫਾਰਮ ਵਿੱਚੋਂ ਤੇਲ ਅਤੇ ਤਾਂਬਾ ਕੱਢ ਚੋਰੀ ਕਰਕੇ ਲੈ ਗਏ।

ਜਾਣਕਾਰੀ ਹਿਤ ਚੋਰਾਂ ਨੇ ਨਜਦੀਕ ਪੈਂਦੀ ਮੋਟਰ ਉਪਰ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾਈ ਗਈ ਅਤੇ ਤਾਂਬਾ ਕੱਢ ਚੋਰੀ ਕਰਕੇ ਲੈ ਗਏ। ਚੋਰੀ ਸਬੰਧੀ ਪੁਲਸ ਨੇ ਸੂਚਿਤ ਕਰ ਦਿੱਤਾ ਗਿਆ ਹੈ। ਚੋਰੀ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ ਭੇਜੀ ਵੀਡੀਓ ਤੇ ਫ਼ਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੁਲੇਟ ਦੇ ਪਟਾਕਿਆਂ ਦੀਆਂ ਉੱਚੀ ਆਵਾਜ਼ਾਂ ਤੋਂ ਲੋਕ ਪ੍ਰੇਸ਼ਾਨ
NEXT STORY