ਮੁੰਬਈ (ਬਿਊਰੋ)– ਹਾਲ ਹੀ ’ਚ ਟੈਮ ਐਡਐਕਸ ਸੈਲੇਬ੍ਰਿਟੀ ਐਂਡੋਰਸਮੈਂਟ ਰਿਪੋਰਟ 2020 ਜਾਰੀ ਕੀਤੀ ਗਈ ਹੈ, ਜਿਸ ’ਚ ਟੀ. ਵੀ. ’ਤੇ ਇਸ਼ਤਿਹਾਰਾਂ ’ਚ ਦਿਖਣ ਵਾਲੇ ਸੈਲੇਬ੍ਰਿਟੀਜ਼ ’ਚ ਅਕਸ਼ੇ ਕੁਮਾਰ ਸਭ ਤੋਂ ਅੱਗੇ ਹਨ। ਅਕਸ਼ੇ ਕੁਮਾਰ ਤੋਂ ਬਾਅਦ ਕ੍ਰਿਕਟਰ ਵਿਰਾਟ ਕੋਹਲੀ ਇਸ ਲਿਸਟ ’ਚ ਦੂਜੇ ਨੰਬਰ ’ਤੇ ਹਨ।
ਇਸ ਰਿਪੋਰਟ ਮੁਤਾਬਕ ਸਾਰੇ ਟੀ. ਵੀ. ਚੈਨਲਜ਼ ਨੂੰ ਮਿਲਾ ਕੇ ਅਕਸ਼ੇ ਕੁਮਾਰ ਇਕ ਦਿਨ ’ਚ 17 ਘੰਟੇ ਇਸ਼ਤਿਹਾਰਾਂ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਉਥੇ ਕ੍ਰਿਕਟਰ ਵਿਰਾਟ ਕੋਹਲੀ ਇਕ ਦਿਨ ’ਚ 14 ਘੰਟੇ ਨਜ਼ਰ ਆਏ।
ਇਸ ਲਿਸਟ ’ਚ 10 ਘੰਟਿਆਂ ਨਾਲ ਕਰੀਨਾ ਕਪੂਰ ਤੀਜੇ ਨੰਬਰ ’ਤੇ, ਰਣਵੀਰ ਸਿੰਘ 10 ਘੰਟਿਆਂ ਨਾਲ ਚੌਥੇ ਨੰਬਰ ’ਤੇ ਤੇ ਅਮਿਤਾਭ ਬੱਚਨ ਤੇ ਕਿਆਰਾ ਅਡਵਾਨੀ 10-10 ਘੰਟਿਆਂ ਨਾਲ ਪੰਜਵੇਂ ਤੇ ਛੇਵੇਂ ਨੰਬਰ ’ਤੇ ਹਨ। ਟਾਪ 10 ਦੀ ਲਿਸਟ ’ਚ ਆਲੀਆ ਭੱਟ, ਮਹਿੰਦਰ ਸਿੰਘ ਧੋਨੀ, ਅਨੁਸ਼ਕਾ ਸ਼ਰਮਾ ਤੇ ਤਾਪਸੀ ਪਨੂੰ ਦਾ ਨਾਂ ਵੀ ਸ਼ਾਮਲ ਹੈ।
ਟੈਮ ਐਡਐਕਸ ਸੈਲੇਬ੍ਰਿਟੀ ਐਂਡੋਰਸਮੈਂਟ ਰਿਪੋਰਟ 2020 ਦੀ ਗੱਲ ਕਰੀਏ ਤਾਂ ਇਸ ਲਿਸਟ ’ਚ ਸਭ ਤੋਂ ਵੱਧ ਬ੍ਰਾਂਡਸ ਨੂੰ ਪ੍ਰਮੋਟ ਕਰਨ ਵਾਲੇ ਜੋੜਿਆਂ ’ਚ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਪਹਿਲੇ ਨੰਬਰ ’ਤੇ ਹਨ। ਇਸ ਲਿਸਟ ’ਚ ਟਵਿੰਕਲ ਖੰਨਾ ਤੇ ਅਕਸ਼ੇ ਕੁਮਾਰ ਦੂਜੇ ਨੰਬਰ ’ਤੇ ਹਨ, ਜਦਕਿ ਦੀਪਿਕਾ-ਰਣਵੀਰ ਤੀਜੇ ਨੰਬਰ ’ਤੇ ਹਨ।
ਇਸ ਰਿਪੋਰਟ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਿਹੜੀ ਕੈਟਾਗਿਰੀ ਦਾ ਇਸ਼ਤਿਹਾਰ ਸਭ ਤੋਂ ਵੱਧ ਪ੍ਰਮੋਟ ਹੁੰਦਾ ਹੈ। ਪਹਿਲੇ ਨੰਬਰ ’ਤੇ ਪਰਸਨਲ ਕੇਅਰ ਤੇ ਹਾਈਜੀਨ ਦੀ ਕੈਟਾਗਿਰੀ ਹੈ। ਫੂਡ ਐਂਡ ਬੇਵਰੇਜਿਸ ਦੂਜੇ ਤੇ ਸਰਵਿਸਿਜ਼ ਤੀਜੇ ਨੰਬਰ ਦੀ ਕੈਟਾਗਿਰੀ ਹੈ।
ਟਾਪ 10 ਸੈਕਟਰਾਂ ’ਚ ਮਹਿਲਾਵਾਂ ਤੇ ਮਰਦਾਂ ਦੀ ਇਸ਼ਤਿਹਾਰ ਪ੍ਰਮੋਸ਼ਨ ’ਚ ਹਿੱਸੇਦਾਰੀ ਦਾ ਫਰਕ ਕੱਢਿਆ ਜਾਵੇ ਤਾਂ ਇਹ 53:47 ਦਾ ਹੈ। ਜਿਥੇ 53 ਫੀਸਦੀ ਮਹਿਲਾਵਾਂ ਐਡ ਪ੍ਰਮੋਸ਼ਨ ਕਰ ਰਹੀਆਂ ਹਨ, ਉਥੇ 47 ਫੀਸਦੀ ਮਰਦ ਹਨ। ਪਰਸਨਲ ਕੇਅਰ ਪ੍ਰੋਡਕਟਸ ’ਚ 74 ਫੀਸਦੀ ਮਹਿਲਾਵਾਂ ਇਸ਼ਤਿਹਾਰ ਪ੍ਰਮੋਸ਼ਨ ਕਰ ਰਹੀਆਂ ਹਨ ਤੇ 26 ਫੀਸਦੀ ਮਰਦ ਇਸ਼ਤਿਹਾਰ ਪ੍ਰਮੋਸ਼ਨ ਕਰ ਰਹੇ ਹਨ। ਦੂਜੇ ਪਾਸੇ ਫੂਡ ਐਂਡ ਬੇਵਰੇਜਿਸ ’ਚ 43 ਫੀਸਦੀ ਮਹਿਲਾਵਾਂ ਹਨ ਤੇ 57 ਫੀਸਦੀ ਮਰਦ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁੜ ਵਿਵਾਦਾਂ 'ਚ 'ਇੰਡੀਅਨ ਆਈਡਲ 12', ਹੁਣ ਇਸ ਮੁਕਾਬਲੇਬਾਜ਼ ਦੀ ਗਰੀਬੀ 'ਤੇ ਉੱਠੇ ਸਵਾਲ
NEXT STORY