ਮੁੰਬਈ (ਬਿਊਰੋ) - 'ਨਾਗਿਨ' ਫੇਮ ਮੌਨੀ ਰਾਏ ਹਮੇਸ਼ਾ ਹੀ ਆਪਣੇ ਬੋਲਡ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਖ਼ੂਬਸੂਰਤ ਤੇ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਹ ਹਮੇਸ਼ਾ ਹੀ ਉਹ ਆਪਣੇ ਕਾਤਿਲ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੰਦੀ ਹੈ।
![PunjabKesari](https://static.jagbani.com/multimedia/10_37_527475249mouni6-ll.jpg)
ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਤੋਂ ਫੈਨਜ਼ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ।
![PunjabKesari](https://static.jagbani.com/multimedia/10_37_525446141mouni5-ll.jpg)
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਦਾ ਐਥਨਿਕ ਲੁੱਕ ਵੇਖਣ ਨੂੰ ਮਿਲ ਰਿਹਾ ਹੈ। ਉਸ ਦਾ ਇਹ ਐਥਨਿਕ ਲੁੱਕ ਫੈਨਜ਼ ਦੇ ਦਿਲਾਂ 'ਚ ਖਿੱਚ ਪਾ ਰਿਹਾ ਹੈ।
![PunjabKesari](https://static.jagbani.com/multimedia/10_37_523881161mouni4-ll.jpg)
ਦੱਸ ਦਈਏ ਕਿ ਮੌਨੀ ਰਾਏ ਨੇ ਇੱਕ ਵਾਰ ਫਿਰ ਤੋਂ ਆਪਣਾ ਮਨਮੋਹਕ ਅੰਦਾਜ਼ ਦਿਖਾਇਆ ਹੈ।
![PunjabKesari](https://static.jagbani.com/multimedia/10_37_522631617mouni3-ll.jpg)
ਉਂਝ ਤਾਂ ਮੌਨੀ ਰਾਏ ਵੈਸਟਰਨ ਡਰੈੱਸ 'ਚ ਨਜ਼ਰ ਆਉਂਦੀ ਰਹਿੰਦੀ ਹੈ ਪਰ ਇਸ ਵਾਰ ਉਸ ਨੇ ਆਪਣੇ ਐਥਨਿਕ ਲੁੱਕ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਸ ਰੈੱਡ ਅਤੇ ਪੀਚ ਰੰਗ ਦੇ ਲਹਿੰਗਾ ਮੌਨੀ ਰਾਏ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।
![PunjabKesari](https://static.jagbani.com/multimedia/10_37_521224702mouni2-ll.jpg)
ਦੱਸ ਦੇਈਏ ਕਿ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਜਦੋਂ ਵੀ ਮੌਨੀ ਰਾਏ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਕੁਝ ਹੀ ਪਲਾਂ 'ਚ ਵਾਇਰਲ ਹੋ ਜਾਂਦੀਆਂ ਹਨ।
![PunjabKesari](https://static.jagbani.com/multimedia/10_37_519662455mouni1-ll.jpg)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕੁਲਵਿੰਦਰ ਕੈਲੀ ਨੇ ਪਤਨੀ ਗੁਰਲੇਜ ਅਖ਼ਤਰ ਤੇ ਧੀ ਦਾ ਕੀਤਾ ਯਾਦਗਾਰ ਸਵਾਗਤ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY