ਮੁੰਬਈ- ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਮਿਹਨਤ ਨਾਲ ਫਿਲਮ ਇੰਡਸਟਰੀ 'ਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ ਪਰ ਉਸ ਦੀ ਮੌਤ 14 ਜੂਨ 2020 ਨੂੰ ਹੋ ਗਈ। ਸੁਸ਼ਾਂਤ ਦੀ ਮੌਤ ਅੱਜ ਵੀ ਇੱਕ ਰਹੱਸ ਬਣੀ ਹੋਈ ਹੈ। ਹੁਣ ਇਸ ਮਾਮਲੇ ਵਿੱਚ ਤਾਜ਼ਾ ਅਪਡੇਟ ਆ ਗਈ ਹੈ। ਇਸ ਨਾਲ ਇੱਕ ਵੱਡੇ ਨੇਤਾ ਦਾ ਨਾਮ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਮੁੜ ਘਿਰੀ ਵਿਵਾਦਾਂ 'ਚ! ਜਾਣੋ ਮਾਮਲਾ
ਇਸ ਆਗੂ ਦਾ ਨਾਮ ਆਇਆ ਸਾਹਮਣੇ
ਦਰਅਸਲ, ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਲਿਟੀਗੈਂਟਸ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਰਾਸ਼ਿਦ ਖਾਨ ਪਠਾਨ ਨੇ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ 'ਚ, ਸੁਸ਼ਾਂਤ ਅਤੇ ਉਸ ਦੀ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਦੇ ਮਾਮਲੇ 'ਚ ਸੀ.ਬੀ.ਆਈ. ਤੋਂ ਮੰਗ ਕੀਤੀ ਗਈ ਹੈ ਕਿ ਉਹ ਇਸ ਮੌਤ ਦੇ ਸਬੰਧ ਵਿੱਚ ਸ਼ਿਵ ਸੈਨਾ ਵਿਧਾਇਕ ਆਦਿਤਿਆ ਠਾਕਰੇ ਤੋਂ ਪੁੱਛਗਿੱਛ ਕਰੇ।
ਇਹ ਵੀ ਪੜ੍ਹੋ-ਗੋਵਿੰਦਾ ਦੇ ਘਰੋਂ ਮਿਲਿਆ ਅਜਿਹਾ ਸਮਾਨ, ਦੇਖ ਪ੍ਰਸ਼ੰਸ਼ਕ ਵੀ ਹੋਏ ਪਰੇਸ਼ਾਨ
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਤਾਜ਼ਾ ਜਾਣਕਾਰੀ
ਹੁਣ ਇਸ ਬਾਰੇ ਤਾਜ਼ਾ ਅਪਡੇਟ ਇਹ ਹੈ ਕਿ ਮੁੰਬਈ ਕੋਰਟ ਇਸ ਪਟੀਸ਼ਨ 'ਤੇ 19 ਫਰਵਰੀ 2025 ਨੂੰ ਸੁਣਵਾਈ ਕਰਨ ਜਾ ਰਹੀ ਹੈ। ਇਸ ਤੋਂ ਪਤਾ ਲੱਗੇਗਾ ਕਿ ਉਧਵ ਠਾਕਰੇ ਦੇ ਪੁੱਤਰ ਆਦਿਤਿਆ ਠਾਕਰੇ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਾਂ ਨਹੀਂ।ਇਸ ਮਾਮਲੇ ਬਾਰੇ ਗੱਲ ਕਰਦਿਆਂ ਆਦਿਤਿਆ ਠਾਕਰੇ ਨੇ ਕਿਹਾ ਕਿ ਇਹ ਜਨਹਿੱਤ ਪਟੀਸ਼ਨ ਸਹੀ ਨਹੀਂ ਹੈ। ਕਿਉਂਕਿ ਰਾਜ ਏਜੰਸੀਆਂ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਉਸ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਨੂੰ ਇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ।ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਸਮੇਤ ਅਦਾਕਾਰ ਦੇ ਪ੍ਰਸ਼ੰਸਕ ਪਹਿਲਾਂ ਹੀ ਉਸ ਦੀ ਮੌਤ ਬਾਰੇ ਕਈ ਸਵਾਲ ਉਠਾ ਚੁੱਕੇ ਹਨ। ਉਹ ਅਦਾਕਾਰ ਦੀ ਮੌਤ ਦੇ ਪਿੱਛੇ ਦੀ ਸੱਚਾਈ ਦਾ ਪਤਾ ਲਗਾਉਣ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਰਦਾਰ ਨਿਭਾਉਂਦੇ ਸਮੇਂ ਸ਼ੁੱਧਤਾ ਤੇ ਇਮਾਨਦਾਰੀ ਸਿੱਧੇ ਦਰਸ਼ਕਾਂ ਦੇ ਦਿਲ ’ਚ ਉਤਰਦੀ ਹੈ : ਸਾਨਿਆ
NEXT STORY