ਫਿਲਮ ‘ਮਿਸਿਜ਼’ ਔਰਤਾਂ ਦੇ ਸੰਘਰਸ਼ ਤੇ ਤਾਕਤ ਨੂੰ ਦਰਸਾਉਂਦੀ ਹੈ। ਇਹ ਸਮਾਜ ਦੀ ਪੁਰਾਣੀ ਸੋਚ ਨੂੰ ਵੀ ਚੁਣੌਤੀ ਦਿੰਦੀ ਹੈ। ਨਿਰਦੇਸ਼ਕ ਆਰਤੀ ਨੇ ਔਰਤਾਂ ਪ੍ਰਤੀ ਸਮਾਜ ਦੇ ਨਜ਼ਰੀਏ ’ਤੇ ਆਪਣੀ ਰਾਏ ਦਿੱਤੀ, ਜਦਕਿ ਸਾਨਿਆ ਮਲਹੋਤਰਾ ਨੇ ਆਪਣੇ ਕਿਰਦਾਰ ਰਾਹੀਂ ਔਰਤਾਂ ਦੀ ਅਸਲ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਬਾਖ਼ੂਬੀ ਪੇਸ਼ ਕੀਤਾ। ਦੋਵਾਂ ਨੇ ਫਿਲਮ ਦੇ ਕਿਰਦਾਰਾਂ ਦੀ ਗਹਿਰਾਈ, ਔਰਤਾਂ ’ਤੇ ਸਮਾਜ ਦੇ ਦਬਾਅ ਤੇ ਫਿਲਮ ਇੰਡਸਟਰੀ ’ਚ ਬਣੇ ਰਹਿਣ ਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ। ਫ਼ਿਲਮ ਬਾਰੇ ਆਰਤੀ ਤੇ ਸਾਨਿਆ ਮਲਹੋਤਰਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਪੇਸ਼ ਹਨ ਮੁੱਖ ਅੰਸ਼ ...
ਮਿਸਿਜ਼ ਦਾ ਕਿਰਦਾਰ ਨਿਭਾਉਂਦੇ ਹੋਏ ਤੁਹਾਨੂੰ ਡਰ ਮਹਿਸੂਸ ਹੋਇਆ ਕਿ ਇਹ ਸਭ ਫੇਸ ਕਰਨਾ ਪਵੇਗਾ?
ਜਦੋਂ ਮਿਸਿਜ਼ ਦੀ ਭੂਮਿਕਾ ਨਿਭਾਉਣ ਦੀ ਤਿਆਰੀ ਕੀਤੀ ਤਾਂ ਡਰ ਨਹੀਂ ਸੀ ਕਿ ਮੈਂ ਅਜਿਹੀ ਮਿਸਿਜ਼ ਬਣਾਂਗੀ। ਮੇਰੇ ਮਨ ਵਿਚ ਇਹ ਸਾਫ਼ ਸੀ ਕਿ ਕਦੇ ਵੀ ਅਜਿਹੇ ਰਿਸ਼ਤੇ ਵਿਚ ਨਹੀਂ ਰਹਾਂਗੀ, ਜਿੱਥੇ ਸਨਮਾਨ ਨਾ ਮਿਲੇ। ਮੈਨੂੰ ਹਮੇਸ਼ਾ ਤੋਂ ਹੀ ਭਰੋਸਾ ਸੀ ਕਿ ਰਿਸ਼ਤੇ ਵਿਚ ਇੱਜ਼ਤ ਸਨਮਾਨ ਚਾਹੀਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਫਿਲਮ ਜੋ ਦਿਖਾ ਰਹੀ ਹੈ, ਉਹ ਹੁਣ ਵੀ ਸੱਚ ਹੈ। ਬਹੁਤ ਸਾਰੀਆਂ ਔਰਤਾਂ ਕਿਰਦਾਰ ਤੇ ਫਿਲਮ ਨਾਲ ਖੁਦ ਨੂੰ ਜੋੜ ਰਹੀਆਂ ਹਨ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਅੱਜ ਵੀ ਪੁਰਾਣੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਜੋ ਬਚਪਨ ਵਿਚ ਮਾਂ ਤੋਂ ਸੁਣਦੀ ਸੀ। ਭਾਵੇਂ ਤੁਸੀਂ ਆਪਣੇ ਕੈਰੀਅਰ ’ਚ ਸਫਲ ਹੋ ਜਾਓ, ਫਿਰ ਵੀ ਤੁਸੀਂ ਰੋਟੀਆਂ ਚੰਗੀ ਤਰ੍ਹਾਂ ਨਹੀਂ ਬਣਾ ਸਕਦੇ, ਜਾਂ ‘ਦਾਲ’ ਬਣਾਉਣੀ ਨਹੀਂ ਆਉਂਦੀ।’ ਜੇ ਕੋਈ ਮੈਨੂੰ ਅਜਿਹਾ ਸਵਾਲ ਪੁੱਛੇ ਤਾਂ ਮੈਂ ਉਸ ਨੂੰ ਪੁੱਛਾਂਗੀ ਕਿ ਤੁਹਾਨੂੰ ਕੀ ਆਉਂਦਾ ਹੈ?’ ਮੈਨੂੰ ਲਗਦਾ ਹੈ ਕਿ ਇਹ ਸਮਾਨਤਾ ਦਾ ਮੁੱਦਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੇਰੀ ਜ਼ਿੰਦਗੀ ਵਿਚ ਚੰਗੇ ਲੋਕ ਹਨ ਜੋ ਮੈਨੂੰ ਸਹੀ ਰਸਤਾ ਦਿਖਾਉਂਦੇ ਹਨ। ਲੋਕ ਸਮਝਦੇ ਹਨ ਕਿ ਔਰਤਾਂ ’ਤੇ ਪਾਏ ਜਾਂਦੇ ਦਬਾਅ ਨੂੰ ਬਦਲਣ ਦੀ ਲੋੜ ਹੈ।
‘ਕਟਹਲ’ ਵਰਗੀਆਂ ਸ਼ਾਨਦਾਰ ਫਿਲਮਾਂ ’ਚ ਕੰਮ ਕੀਤਾ ਹੈ। ਕਿਸ ਤਰ੍ਹਾਂ ਇਨ੍ਹਾਂ ਫਿਲਮਾਂ ਲਈ ਤਿਆਰ ਹੁੰਦੇ ਹੋ?
ਮੈਨੂੰ ਲੱਗਦਾ ਹੈ ਕਿ ਮੇਰੀ ਸਫ਼ਲਤਾ ਦਾ ਰਾਜ਼ ਸਖ਼ਤ ਮਿਹਨਤ ਤੇ ਸਹੀ ਟੀਮ ਨਾਲ ਕੰਮ ਕਰਨ ਵਿਚ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਆਰਤੀ ਵਰਗੇ ਨਿਰਦੇਸ਼ਕਾਂ ਤੇ ਸਿਰਜਣਹਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜੋ ਨਵੀਂ ਤੇ ਵੱਖਰੀ ਸੋਚ ਰਖਦੇ ਹਨ। ਜਦੋਂ ਮੈਂ ਸਕ੍ਰਿਪਟ ਪੜ੍ਹਦੀ ਹਾਂ ਤਾਂ ਸਸ਼ਕਤੀਕਰਨ ਵਾਲੀ ਕਹਾਣੀ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਮੈਂ ਸਕ੍ਰੀਨ ’ਤੇ ਕਿਰਦਾਰ ਨਿਭਾਉਂਦੀ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਮੇਰਾ ਕੰਮ ਉਨ੍ਹਾਂ ਨੌਜਵਾਨ ਲੜਕੀਆਂ ਤੱਕ ਪਹੁੰਚਣਾ ਚਾਹੀਦਾ ਹੈ, ਜੋ ਮੈਨੂੰ ਦੇਖ ਕੇ ਮਹਿਸੂਸ ਕਰਨ ਕਿ ਉਹ ਵੀ ਅਜਿਹਾ ਕੁਝ ਕਰ ਸਕਦੀਆਂ ਹਨ। ਮੈਂ ਚਾਹੁੰਦੀ ਹਾਂ ਕਿ ਮੇਰੀਆਂ ਫਿਲਮਾਂ ਸਮਾਜ ’ਚ ਬਦਲਾਅ ਵੱਲ ਕਦਮ ਵਧਾਉਣ ਤੇ ਹਰ ਵਿਅਕਤੀ ਨੂੰ ਸਮਰੱਥਾ ਦਾ ਅਹਿਸਾਸ ਕਰਵਾਉਣ। ਮੇਰੇ ਲਈ ਅਭਿਨੇਤਾ ਦੇ ਤੌਰ ’ਤੇ ਜ਼ਰੂਰੀ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਸਮਝਾਂ ਅਤੇ ਅਜਿਹੀਆਂ ਫਿਲਮਾਂ ਕਰਾਂ, ਜੋ ਕਦਰਾਂ-ਕੀਮਤਾਂ ਨੂੰ ਦਰਸਾਉਂਦੀਆਂ ਹਨ। ਨਾਲ ਹੀ ਮੈਂ ਆਪਣੀ ਸੱਚਾਈ ਤੇ ਸਾਦਗੀ ਨੂੰ ਬਰਕਰਾਰ ਰੱਖਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਰਦਾਰ ਨਿਭਾਉਂਦੇ ਸਮੇਂ ਸ਼ੁੱਧਤਾ ਤੇ ਇਮਾਨਦਾਰੀ ਸਿੱਧੇ ਦਰਸ਼ਕਾਂ ਦੇ ਦਿਲ ’ਚ ਉਤਰਦੀ ਹੈ। ਇਹ ਸ਼ੁੱਧਤਾ ਕੈਮਰੇ ਦੇ ਸਾਹਮਣੇ ਆਪਣੇ ਆਪ ਝਲਕਦੀ ਹੈ ਤੇ ਮੇਰੇ ਕਿਰਦਾਰਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਜਾਣੋ ਪੈਟਰੋਲ ਅਤੇ ਡੀਜ਼ਲ ਦਾ ਅੱਜ ਦਾ ਰੇਟ, ਨਹੀਂ ਹੋਵੇਗਾ ਯਕੀਨ
ਮੁੰਬਈ ਵਰਗੀ ਤੇਜ਼ ਰਫ਼ਤਾਰ ਵਾਲੀ ਇੰਡਸਟਰੀ ’ਚ ਖੁਦ ਨੂੰ ਸਹੀ ਰਸਤੇ ’ਤੇ ਰੱਖਣਾ ਕਿੰਨਾ ਮੁਸ਼ਕਲ ਹੈ?
ਇੰਡਸਟਰੀ ’ਚ ਟਿਕਣਾ ਮੁਸ਼ਕਲ ਹੋ ਸਕਦਾ ਹੈ ਪਰ ਮੈਨੂੰ ਚੰਗੇ ਲੋਕ ਮਿਲੇ ਜੋ ਸਹੀ ਰਸਤੇ ’ਤੇ ਰੱਖਦੇ ਹਨ। ਇੱਥੇ ਖ਼ੁਦ ਨੂੰ ਗੁਆਉਣਾ ਬਹੁਤ ਆਸਾਨ ਹੁੰਦਾ ਹੈ, ਕਿਉਂਕਿ ਬਹੁਤ ਦਬਾਅ ਹੁੰਦਾ ਹੈ। ਹਾਲ ਹੀ ਵਿਚ ਮੈਂ ਇਕ ਇੰਟਰਵਿਊ ਸੁਣੀ ਸੀ, ਜਿਸ ’ਚ ਉਹ ਕਹਿ ਰਹੀ ਸੀ ਕਿ ਉਹ ਸਿਰਫ ਤਿੰਨ ਦਿਨ ਸੋਸ਼ਲ ਮੀਡੀਆ ’ਤੇ ਰਹੀ ਸੀ ਅਤੇ ਫਿਰ ਮਹਿਸੂਸ ਹੋਇਆ ਕਿ ਉਹ ਦੂਜਿਆਂ ਦੀ ਜ਼ਿੰਦਗੀ ਦੇਖ ਰਹੀ ਸੀ ਅਤੇ ਸੋਚ ਰਹੀ ਸੀ ਕਿ ਉਨ੍ਹਾਂ ਕੋਲ ਜਿਹੜੀਆਂ ਚੀਜ਼ਾਂ ਹਨ, ਉਹ ਵੀ ਮੈਨੂੰ ਚਾਹੀਦੀਆਂ ਹਨ।
ਇਸਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਅਜਿਹਾ ਲਗਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਕਾਫ਼ੀ ਨਹੀਂ ਹੈ। ਮੇਰੇ ਚੰਗੇ ਦੋਸਤ ਤੇ ਮੇਰੇ ਆਲੇ-ਦੁਆਲੇ ਦੇ ਲੋਕ ਮੈਨੂੰ ਹਮੇਸ਼ਾ ਯਾਦ ਦਿਵਾਉਂਦੇ ਹਨ ਕਿ ਜ਼ਿੰਦਗੀ ’ਚ ਇਸ ਤੋਂ ਇਲਾਵਾ ਵੀ ਬਹੁਤ ਕੁਝ ਹੈ। ਮੈਨੂੰ ਇਹ ਵੀ ਸਮਝ ਆਉਂਦਾ ਹੈ ਕਿ ਹਾਲੇ ਜੋ ਕੁਝ ਵੀ ਹੋ ਰਿਹਾ ਹੈ, ਉਹ ਸਦਾ ਲਈ ਨਹੀਂ ਰਹੇਗਾ।
ਸ਼ਾਹਰੁਖ ਖਾਨ ਨਾਲ ਕੰਮ ਕਰ ਕੇ ਉਨ੍ਹਾਂ ਤੋਂ ਕੀ ਸਿੱਖਣ ਨੂੰ ਮਿਲਿਆ, ਜਿਸ ਨੂੰ ਤੁਸੀਂ ਆਪਣੇ ਕਰੀਅਰ ’ਚ ਵੀ ਅਪਣਾ ਰਹੇ ਹੋ?
ਫਨ ਫੈਕਟ, ਜਦੋਂ ਮੈਂ ‘ਮਿਸਿਜ਼’ ਦੀ ਤਿਆਰੀ ਕਰ ਰਹੀ ਸੀ ਤਾਂ ‘ਜਵਾਨ’ ਦੇ ਸੈੱਟ ’ਤੇ ਬੈਠ ਕੇ ਮੈਂ ਬਹੁਤ ਕੁਝ ਕੀਤਾ। ਬਰੇਕ ਦੇ ਦੌਰਾਨ ਮੈਂ ਆਪਣੀ ਵੈਨਿਟੀ ’ਚ ਬੈਠ ਕੇ ਆਰਤੀ ਨੂੰ ਵੀਡੀਓ ਕਾਲ ਕਰਦੀ ਸੀ ਤੇ ਰਿਚਾ ਲਈ ਜਰਨਲ ਲਿਖਦੀ ਸੀ।
‘ਜਵਾਨ’ ਦੇ ਸ਼ੂਟ ਦੇ ਵਿਚਕਾਰ ਹੀ ਅਸੀਂ ‘ਮਿਸਿਜ਼’ ਦੀ ਸ਼ੂਟਿੰਗ ਕੀਤੀ ਸੀ, ਇਸ ਲਈ ਮੈਨੂੰ ਉਸ ਸਮੇਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਵੱਡੀ ਗੱਲ ਜੋ ਮੈਂ ਸ਼ਾਹਰੁਖ ਸਰ ਤੋਂ ਸਿੱਖੀ, ਉਹ ਇਹ ਹੈ ਕਿ ਉਹ ਬਹੁਤ ਹੀ ਈਜ਼ੀ ਗੋਇੰਗ ਹਨ। ਉਹ ਜੋ ਕੰਮ ਕਰਦੇ ਹਨ, ਉਸ ’ਚ ਪੂਰੀ ਤਰ੍ਹਾਂ ਪੈਸ਼ਨੇਟ ਹੁੰਦੇ ਹਨ ਤੇ ਉਨ੍ਹਾਂ ਦਾ ਜਨੂੰਨ ਉਨ੍ਹਾਂ ਦੇ ਕੰਮ ਵਿਚ ਨਜ਼ਰ ਆਉਂਦਾ ਹੈ। ਉਹ ਹਮੇਸ਼ਾ ਇਹੋ ਸੋਚਦੇ ਰਹਿੰਦੇ ਹਨ ਕਿ ਕਿਵੇਂ ਆਪਣੀ ਆਡੀਅੰਸ ਨੂੰ ਐਂਟਰਟੇਨ ਕੀਤਾ ਜਾਵੇ। ਇਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਸੀ, ‘ਜ਼ਿਆਦਾ ਨਾ ਸੋਚੋ, ਬਸ ਅਰਾਮ ਨਾਲ ਕਰੋ’ ਤੇ ਮੈਨੂੰ ਇਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
ਮੈਂ ਬਹੁਤ ਗੰਭੀਰਤ ਐਕਟਿੰਗ ’ਤੇ ਧਿਆਨ ਦਿੱਤਾ ਸੀ ਪਰ ਸ਼ਾਹਰੁਖ ਸਰ ਨੇ ਮੈਨੂੰ ਇਹ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਸੋਚ ਰਹੀ ਹਾਂ ਤੇ ਮੈਨੂੰ ਇਕ ‘ਚਿਲ ਪਿਲ’ ਲੈਣੀ ਚਾਹੀਦੀ। ਇੱਥੇ ਤੱਕ ਕਿ ਮੈਂ ਆਪਣੇ ਆਪ ਨੂੰ ਵੀ ਸਵਾਲ ਕੀਤਾ, ‘ਕੀ ਮੈਂ ਸੱਚਮੁੱਚ ਇੰਨੀ ਸੀਰੀਅਸ ਹਾਂ?’ ਅਤੇ ਮੈਨੂੰ ਸਮਝ ’ਚ ਆਇਆ ਕਿ ਮੈਂ ਜੇਕਰ ਚਾਹਾਂ ਤਾਂ ਹਲਕੇ-ਫੁਲਕੇ ਤਰੀਕੇ ਨਾਲ ਵੀ ਕੰਮ ਕਰ ਸਕਦੀ ਹਾਂ।
ਸਾਨਿਆ ਮਲਹੋਤਰਾ
‘ਕ੍ਰਿਏਟੀਵਿਟੀ ਤੇ ਇਨੋਵੇਸ਼ਨ ’ਤੇ ਨਿਰਭਰ ਕਰਦਾ ਹੈ ਕੰਮ’
ਔਰਤਾਂ ਦਾ ਕੁਕਿੰਗ ਸਕਿੱਲਜ਼ ਤੇ ਚੰਗੀ ਮਾਂ-ਪਤਨੀ ਹੋਣ ਦੇ ਆਧਾਰ ’ਤੇ ਮੁਲਾਂਕਣ ਕੀਤਾ ਜਾਂਦਾ ਹੈ। ਅਜਿਹਾ ਕਿਉਂ?
ਇਹ ਸੋਚ ਪੁਰਾਣੀ ਕੰਡੀਸ਼ਨਿੰਗ ਦਾ ਹਿੱਸਾ ਹੈ। ਪਹਿਲਾਂ ਮਰਦ ਸ਼ਿਕਾਰ ਲਈ ਜਾਂਦੇ ਸਨ ਤੇ ਔਰਤਾਂ ਘਰ ਸੰਭਾਲਦੀਆਂ ਸਨ ਪਰ ਹੁਣ ਸਮਾਜ ਬਦਲ ਗਿਆ ਹੈ। ਹੁਣ ਕੰਮ ਸਰੀਰਕ ਤਾਕਤ ਨਾਲੋਂ ਜ਼ਿਆਦਾ ਕ੍ਰਿਏਟੀਵਿਟੀ, ਇੰਟੈਲੀਜੈਂਸ ਤੇ ਇਨੋਵੇਸ਼ਨ ’ਤੇ ਨਿਰਭਰ ਕਰਦਾ ਹੈ, ਜਿਸ ਨੂੰ ਕੋਈ ਵੀ ਕਰ ਸਕਦਾ ਹੈ। ਫਿਰ ਵੀ ਹਾਲੇ ਵੀ ਧਾਰਨਾ ਬਣੀ ਹੋਈ ਹੈ ਕਿ ਬਾਹਰੀ ਕੰਮ ਮਰਦਾਂ ਦਾ ਹੈ ਤੇ ਘਰੇਲੂ ਕੰਮ ਔਰਤਾਂ ਲਈ ਹੈ।
ਇਹ ਸਿਰਫ਼ ਇਕ ਜੈਂਡਰ ਦੀ ਕੰਡੀਸ਼ਨਿੰਗ ਹੈ, ਨਾ ਕਿ ਕੋਈ ਜੈਵਿਕ ਸੱਚਾਈ। ਵੱਡੇ-ਵੱਡੇ ਸ਼ੈੱਫ ਵੀ ਆਦਮੀ ਹੁੰਦੇ ਹਨ ਪਰ ਫਿਰ ਵੀ ਅਸੀਂ ਕੂਕਿੰਗ ਨੂੰ ਔਰਤਾਂ ਦਾ ਕੰਮ ਮੰਨ ਲਿਆ ਹੈ। ਅਸਲ ਸਮੱਸਿਆ ਇਹੋ ਹੈ ਕਿ ਅਸੀਂ ਵਿਅਕਤੀ ਦੀ ਪਸੰਦ ਦੇਖਣ ਦੀ ਬਜਾਏ ਉਸ ਨੂੰ ਤੈਅਸ਼ੁਦਾ ਭੂਮਿਕਾਵਾਂ ’ਚ ਬੰਨ੍ਹ ਦਿੰਦੇ ਹਾਂ। ਸਮਾਜ ਬਦਲ ਰਿਹਾ ਹੈ ਤਾਂ ਸੱਭਿਆਚਾਰ ਵੀ ਬਦਲਣਾ ਚਾਹੀਦਾ ਹੈ। ਜਿਵੇਂ ਸਤੀ ਪ੍ਰਥਾ ਖਤਮ ਹੋ ਗਈ, ਉਸੇ ਤਰ੍ਹਾਂ ਇਹ ਸੋਚ ਵੀ ਬਦਲੇਗੀ। ਜ਼ਰੂਰੀ ਹੈ ਕਿ ਮਾਨਸਿਕਤਾ ਤੇ ਵਿਵਹਾਰ ’ਚ ਤਬਦੀਲੀ ਹੋਵੇ। ਸਾਡੀ ਫਿਲਮ ਇਸੇ ਬਦਲਾਅ ਨੂੰ ਦਰਸਾਉਂਦੀ ਹੈ, ਤਾਂ ਜੋ ਲੋਕਾਂ ਦੀ ਸੋਚ ਖੁਲ੍ਹੇ ਤੇ ਉਹ ਮਹਿਸੂਸ ਕਰਨ ਕਿ ਇਹ ਅਸਲ ਵਿਚ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ? ਵਾਇਰਲ ਖ਼ਬਰ ਦਾ ਜਾਣੋ ਪੂਰਾ ਸੱਚ
ਤੁਸੀਂ ਇਸ ਫ਼ਿਲਮ ’ਚ ਸਟ੍ਰਾਂਗ ਤੇ ਸੈਂਸੇਟਿਵ ਇਮੋਸ਼ਨ ਨੂੰ ਕਿਵੇਂ ਅੰਗੇਜ਼ਿੰਗ ਤਰੀਕੇ ਨਾਲ ਪੇਸ਼ ਕਰਦੇ ਹੋ?
ਮੈਂ ਬਹੁਤ ਖੁਸ਼ ਸੀ ਕਿ ਫ਼ਿਲਮ ਦਰਸ਼ਕਾਂ ਨੂੰ ਸਟੋਰੀਟੇਲਰ ਵੱਜੋਂ ਰਿਲੇਟ ਕਰਵਾ ਸਕਾਂ। ਫਿਲਮ ਵਿਚ ਤਿੰਨ ਪਰਤਾਂ ਹੁੰਦੀਆਂ ਹਨ। ਪਹਿਲੀ ਪਰਤ ਕਹਾਣੀ, ਦੂਜੀ ਇਮੋਸ਼ਨਲ ਕਨੈਕਸ਼ਨ ਤੇ ਤੀਜੀ ’ਚ ਮੈਸੇਜ਼ ਹੁੰਦਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੀਆ ਵਰਗੀ ਸ਼ਾਨਦਾਰ ਅਭਿਨੇਤਰੀ ਮੇਰੇ ਨਾਲ ਸੀ। ਉਨ੍ਹਾਂ ਇਹ ਕਿਰਦਾਰ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ। ਜਦੋਂ ਸਾਨਯਾ ਸ਼ਾਮਲ ਹੋਈ ਤਾਂ ਸਕ੍ਰਿਪਟ ਪੂਰੀ ਤਰ੍ਹਾਂ ਤਿਆਰ ਨਹੀਂ ਸੀ, ਇਸ ਲਈ ਅਸੀਂ ਸਾਨਯਾ ਦੇ ਸੁਭਾਅ ਅਤੇ ਉਸ ਦੀ ਪ੍ਰਤਿਭਾ ਨੂੰ ਧਿਆਨ ਵਿਚ ਰੱਖਦਿਆਂ ਸਕ੍ਰਿਪਟ ਵਿਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ।
ਮੈਨੂੰ ਲੱਗਾ ਕਿ ਜਿਸ ਤਰ੍ਹਾਂ ਸਾਨਿਆ ਐਕਸਾਈਟਿਡ ਹੁੰਦੀ ਹੈ ਅਤੇ ਜਿਸ ਤਰ੍ਹਾਂ ਉਹ ਹਰ ਚੀਜ਼ ਨੂੰ ਅਪਨਾਉਂਦੀ ਹੈ, ਉਹੀ ਕਿਰਦਾਰ ’ਚ ਦਿਖਾਇਆ ਜਾਣਾ ਚਾਹੀਦਾ ਹੈ। ਇਹ ਫਿਲਮ ਉਸ ਲੜਕੀ ਦੀ ‘ਕਮਿੰਗ ਆਫ ਿੲਜ਼’ ਸਟੋਰੀ ਹੈ, ਜੋ ਆਪਣੀਆਂ ਖ਼ੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪਰ ਕਦੇ ਖ਼ੁਸ਼ ਨਹੀਂ ਹੋ ਪਾਉਂਦੀ। ਅਸੀਂ ਇਸ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਹੈ। ਸਾਨਯਾ ਦੀ ਅਦਾਕਾਰੀ ਨੇ ਇਸ ਫਿਲਮ ਨੂੰ ਇੰਨਾ ਰਿਲੇਟੇਬਲ ਬਣਾ ਦਿੱਤਾ ਹੈ ਕਿ ਦਰਸ਼ਕ ਇਸ ਦੇ ਕਿਰਦਾਰ ਨੂੰ ਖੁਦ ਨਾਲ ਜੋੜ ਪਾਉਂਦੇ ਹਨ ਤੇ ਫਿਲਮ ਦੀ ਕਹਾਣੀ ਉਨ੍ਹਾਂ ਦੇ ਦਿਲਾਂ ਤੱਕ ਪਹੁੰਚ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਾਕੁੰਭ ਦੀ ਮੋਨਾਲੀਸਾ ਦੀ ਚਮਕੀ ਕਿਸਮਤ, ਇਸ ਵੱਡੀ ਕੰਪਨੀ 'ਚ ਮਿਲੀ ਮੈਨੇਜਰ ਦੀ ਨੌਕਰੀ!
NEXT STORY