ਮੁੰਬਈ (ਬਿਊਰੋ)– ਮਾਇਆਨਗਰੀ ’ਚ ਹੀਰੋਇਨਾਂ ਆਪਣੇ ਘਰੋਂ ਬਾਹਰ ਇਕ ਤੋਂ ਇਕ ਸ਼ਾਨਦਾਰ ਲੁੱਕਸ ’ਚ ਨਿਕਲਦੀਆਂ ਹਨ। ਅਜਿਹੇ ’ਚ ਸੋਸ਼ਲ ਮੀਡੀਆ ’ਤੇ ਤਸਵੀਰਾਂ ਆਉਂਦਿਆਂ ਹੀ ਇਨ੍ਹਾਂ ਦੀ ਡਰੈੱਸ ਦੇ ਚਰਚੇ ਸ਼ੁਰੂ ਹੋ ਜਾਂਦੇ ਹਨ।

ਹਾਲ ਹੀ ’ਚ ਇਕ ਹੋਰ ਹੀਰੋਇਨ ਨੂੰ ਮੁੰਬਈ ’ਚ ਬੇਹੱਦ ਹੌਟ ਅੰਦਾਜ਼ ’ਚ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।

ਇਸ ਦੀ ਡਰੈੱਸ ’ਚ ਬੈਕ ਸਲਿਟ ਕੱਟ ਸੀ, ਜੋ ਕਿ ਇਸ ਡਰੈੱਸ ਨੂੰ ਹੱਦੋਂ ਵੱਧ ਬੋਲਡ ਬਣਾ ਰਿਹਾ ਸੀ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹੀ ਬੋਲਡ ਡਰੈੱਸ ਪਹਿਨ ਕੇ ਜਨਤਕ ਥਾਂ ’ਤੇ ਆਉਣ ਵਾਲੀ ਇਹ ਹੀਰੋਇਨ ਆਖਿਰ ਹੈ ਕੌਣ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਹੈ ਨੋਰਾ ਫਤੇਹੀ।

ਨੋਰਾ ਫਤੇਹੀ ਦੇ ਜਲਵੇ ਅਜਿਹੇ ਹਨ ਕਿ ਦੇਖਣ ਵਾਲਾ ਬਰਦਾਸ਼ਤ ਨਹੀਂ ਕਰ ਪਾਉਂਦਾ।

ਨੋਰਾ ਫਤੇਹੀ ਅੱਜ ਟੀ-ਸੀਰੀਜ਼ ਦੇ ਦਫ਼ਤਰ ਪਹੁੰਚੀ ਸੀ, ਜਿਥੇ ਫੋਟੋਗ੍ਰਾਫਰਾਂ ਦੇ ਕੈਮਰੇ ਉਸ ਦੇ ਪਿੱਛੇ-ਪਿੱਛੇ ਪਹੁੰਚ ਗਏ।

ਸਫੈਦ ਬਾਡੀਕਾਨ ਡਰੈੱਸ, ਮੈਚਿੰਗ ਹੈਂਡਬੈਂਗ, ਖੁੱਲ੍ਹੇ ਵਾਲ ਤੇ ਹਾਈ ਹੀਲਜ਼, ਨੋਰਾ ਦਾ ਇਹ ਅੰਦਾਜ਼ ਕਾਫੀ ਹੌਟ ਲੱਗ ਰਿਹਾ ਸੀ।

ਇਸ ਤੋਂ ਪਹਿਲਾਂ ਵੀ ਨੋਰਾ ਕਈ ਵਾਰ ਆਲ ਇਨ ਵ੍ਹਾਈਟ ਲੁੱਕ ’ਚ ਨਜ਼ਰ ਆ ਚੁੱਕੀ ਹੈ ਤੇ ਹਰ ਵਾਰ ਉਸ ਦਾ ਇਹ ਲੁੱਕ ਕਾਫੀ ਪਸੰਦ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕ੍ਰਿਕਟਰ ਹਰਭਜਨ ਸਿੰਘ ਦੇ ਘਰ ਆਈਆਂ ਖ਼ੁਸ਼ੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
NEXT STORY