ਨਵੀਂ ਦਿੱਲੀ : ਭਾਰਤ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਭੱਜੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਇਹ ਖ਼ੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਭੱਜੀ ਨੇ ਲਿਖਿਆ, ‘ਅਸੀਂ ਭਗਵਾਨ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੂੰ ਪੁੱਤਰ ਦੇ ਰੂਪ ਵਿਚ ਆਪਣਾ ਆਸ਼ੀਰਵਾਦ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ।’

ਸੋਸ਼ਲ ਮੀਡੀਆ ’ਤੇ ਇਹ ਖ਼ੁਸ਼ਖ਼ਬਰੀ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਵੱਲੋਂ ਭੱਜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਨੇ 29 ਅਕਤੂਬਰ 2015 ਵਿਚ ਵਿਆਹ ਰਚਾਇਆ ਸੀ। ਹਰਭਜਨ ਅਤੇ ਗੀਤਾ ਦੀ ਇਕ ਧੀ ਵੀ ਹੈ, ਜਿਸ ਨਾਮ ਹਿਨਾਇਆ ਹੈ।
ਯੂਰਪੀ ਸੰਸਦ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, 2022 ਬੀਜਿੰਗ ਵਿੰਟਰ ਓਲੰਪਕ ਦੇ ਬਾਈਕਾਟ ਕਰਨ ਦਾ ਕੀਤਾ ਐਲਾਨ
NEXT STORY