ਐਂਟਰਟੇਨਮੈਂਟ ਡੈਸਕ- ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਮਗਰੋਂ ਇਕ ਹੋਰ ਪੰਜਾਬੀ ਸਿੰਗਰ ਨੇ ਆਪਣੇ ਨਾਲ ਹੋ ਰਹੀ ਧੋਖਾਧੜੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਪੰਜਾਬੀ ਸਿੰਗਰ ਕਾਕਾ ਹੈ, ਜਿਸ ਨੇ ਆਪਣੀ ਇੰਸਟਾ ਸਟੋਰੀ ਵਿਚ ਕਿਹਾ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਕ ਕੰਪਨੀ ਸਕਾਈ ਡਿਜੀਟਲ, ਪਿੰਕੀ ਧਾਲੀਵਾਲ ਅਤੇ ਕਰਨ ਧਾਲੀਵਾਲ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ 2 ਸਾਲ ਤੋਂ ਕਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਸਾਡੀ ਕਮਾਈ ਦੇ ਪੈਸੇ ਖਾ ਰਹੇ ਹਨ। ਜੋ ਧੋਖਾਧੜੀ ਸੁਨੰਦਾ ਸ਼ਰਮਾ ਨਾਲ ਹੋਈ ਹੈ ਉਹੀ ਮੇਰੇ ਨਾਲ ਹੋ ਰਹੀ ਹੈ। ਉਨ੍ਹਾਂ ਇਹ ਇੰਸਟਾ ਸਟੋਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੂੰ ਵੀ ਟੈਗ ਕੀਤੀ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ ਸੋਨੀਆ ਮਾਨ, ਕਿਹਾ- ਤੁਸੀਂ ਇਕੱਲੇ ਨਹੀਂ ਹੋ

ਇੱਥੇ ਦੱਸ ਦੇਈਏ ਕਿ ਸੁਨੰਦਾ ਸ਼ਰਮਾ ਨੇ ਵੀ ਬੀਤੇ ਦਿਨਾਂ ਇਕ ਨੋਟ ਸਾਂਝਾਂ ਕੀਤਾ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਕੁੱਝ ਵਿਅਕਤੀ ਮੇਰੇ ਪੇਸ਼ੇਵਰ ਰੁਝੇਵਿਆਂ 'ਤੇ ਵਿਸ਼ੇਸ਼ ਅਧਿਕਾਰਾਂ ਦਾ ਝੂਠਾ ਦਾਅਵਾ ਕਰ ਰਹੇ ਹਨ ਅਤੇ ਤੀਜੀ ਧਿਰ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੁੰਮਰਾਹ ਕਰ ਰਹੇ ਹਨ ਕਿ ਮੈਂ ਉਨ੍ਹਾਂ ਨਾਲ ਇਕਰਾਰਨਾਮੇ ਨਾਲ ਬੱਝੀ ਹੋਈ ਹਾਂ। ਇਹ ਦਾਅਵੇ ਪੂਰੀ ਤਰ੍ਹਾਂ ਝੂਠੇ, ਧੋਖਾਧੜੀ ਵਾਲੇ, ਅਣ-ਅਧਿਕਾਰਤ ਅਤੇ ਕਾਨੂੰਨੀ ਤੌਰ 'ਤੇ ਬੇਬੁਨਿਆਦ ਹਨ। ਮੈਂ ਇਹ ਸੁਪਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਇਕ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਕਿਸੇ ਵੀ ਵਿਅਕਤੀ ਜਾ ਸੰਸਥਾ ਨੂੰ ਆਪਣੇ ਪੇਸ਼ੇਵਰ ਕਾਰਜਾਂ, ਪ੍ਰਦਰਸ਼ਨਾਂ ਜਾਂ ਸਹਿਯੋਗਾਂ 'ਤੇ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਹਨ। ਮੈਂ ਅਣ-ਅਧਿਕਾਰਤ ਵਿਅਕਤੀਆਂ ਜਾਂ ਸੰਸਥਾਵਾਂ ਰਾਹੀਂ ਕੀਤੇ ਗਏ ਕਿਸੇ ਵੀ ਲੈਣ-ਦੇਣ ਲਈ ਜ਼ਿੰਮੇਵਾਰ ਨਹੀਂ ਹੋਵਾਂਗੀ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਵੱਡਾ Action!
ਸੁਨੰਦਾ ਸ਼ਰਮਾ ਦੀ ਸ਼ਿਕਾਇਤ ’ਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਗ੍ਰਿਫ਼ਤਾਰ
ਉਥੇ ਹੀ ਸੁਨੰਦਾ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਸ ਨੇ ਪੰਜਾਬ ਦੇ ਨਾਮੀ ਮਿਊਜ਼ਿਕ ਪ੍ਰੋਡਿਊਸਰ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਸੁਨੰਦਾ ਸ਼ਰਮਾ ਨੇ ਮੁਹਾਲੀ ਦੇ ਜ਼ਿਲਾ ਪੁਲਸ ਮੁਖੀ ਦੀਪਕ ਪਾਰਿਕ ਨੂੰ ਦਿੱਤੀ ਸ਼ਿਕਾਇਤ ’ਚ ਧਾਲੀਵਾਲ ’ਤੇ ਆਰਥਿਕ ਸ਼ੋਸ਼ਣ, ਧੋਖਾਧੜੀ, ਜ਼ਬਰਦਸਤੀ ਦਸਤਾਵੇਜ਼ਾਂ ’ਤੇ ਦਸਤਖਤ ਕਰਵਾਉਣ, ਬਦਨਾਮ ਕਰਨ ਦੀਆਂ ਧਮਕੀਆਂ ਦੇਣ ਤੇ ਨਿੱਜੀ ਜਾਇਦਾਦ ਦੀ ਗ਼ੈਰ-ਕਾਨੂੰਨੀ ਕਬਜ਼ੇਬਾਜ਼ੀ ਦੇ ਗੰਭੀਰ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਥਾਣਾ ਮਟੌਰ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 406, 420, 465, 467, 468, 341, 500, 506 ਤਹਿਤ ਕੇਸ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਗੀਤਕਾਰ ਦਾ ਹੋਇਆ ਦਿਹਾਂਤ
NEXT STORY