ਮੁੰਬਈ- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਨੇ ਇੰਸਟਾਗ੍ਰਾਮ 'ਤੇ ਸੁੰਦਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਤੋਂ ਉਨ੍ਹਾਂ ਦਾ ਕੁਦਰਤ ਪ੍ਰਤੀ ਪ੍ਰੇਮ ਉਜਾਗਰ ਹੁੰਦਾ ਹੈ।

ਨੁਸਰਤ ਜਹਾਂ ਨੇ ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ ਹੈ, "ਤੁਹਾਡੇ ਕੋਲ ਉਹ ਪਾਵਰ ਹੈ, ਜਿਸ ਨਾਲ ਤੁਸੀਂ ਖ਼ੁਦ ਵਧੀਆ ਮਹਿਸੂਸ ਕਰਵਾ ਸਕਦੇ ਹੋ।"

ਤਸਵੀਰਾਂ ਵਿੱਚ ਨੁਸਰਤ ਕਾਫ਼ੀ ਖ਼ੁਸ਼ ਦਿਖਾਈ ਦੇ ਰਹੀ ਹੈ। ਲੋਕ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਨੁਸਰਤ ਜਹਾਂ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੈ ਅਤੇ ਇਸ ਦਿਸ਼ਾ ਵੱਲ ਕੰਮ ਵੀ ਕਰਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਨੁਸਰਤ ਨੇ ਬੇਬੀ ਬੰਪ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਨੁਸਰਤ ਦੀ ਪ੍ਰਸਿੱਧੀ ਦਿਨੋਂ ਦਿਨ ਵਧਦੀ ਜਾ ਰਹੀ ਹੈ।
ਧੀ ਵਾਮਿਕਾ ਲਈ ਅਨੁਸ਼ਕਾ ਸ਼ਰਮਾ ਨੇ ਦਾਅ 'ਤੇ ਲਾਇਆ ਫ਼ਿਲਮੀ ਕਰੀਅਰ, ਲਿਆ ਵੱਡਾ ਫ਼ੈਸਲਾ
NEXT STORY