ਮੁੰਬਈ : ਬਾਲੀਵੁੱਡ ਦੇ ਮਾਚੋਮੈਨ ਜਾਨ ਅਬ੍ਰਾਹਮ ਨੇ ਫਿਲਮ 'ਆਂਖੇਂ' ਦੇ ਸੀਕਵਲ ਵਿਚ ਕੰਮ ਕਰਨ ਲਈ 12 ਕਰੋੜ ਦੀ ਮੰਗ ਕੀਤੀ ਹੈ। ਬਾਲੀਵੁੱਡ ਫਿਲਮਕਾਰ ਗੌਰਾਂਗ ਦੋਸ਼ੀ ਫਿਲਮ 'ਆਂਖੇਂ' ਦਾ ਸੀਕਵਲ ਬਣਾਉਣ ਦੀ ਤਿਆਰੀ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਨੀਸ ਬਜਮੀ ਕਰਨਗੇ।
ਚਰਚਾ ਹੈ ਕਿ ਫਿਲਮ 'ਆਂਖੇਂ' ਦੇ ਸੀਕਵਲ ਲਈ ਜਾਨ ਨੇ ਆਪਣੀ ਫੀਸ ਵਧਾ ਦਿੱਤੀ ਹੈ। ਜਾਨ ਨੇ ਇਸ ਭੂਮਿਕਾ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਫਿਲਮ ਵਿਚ ਪ੍ਰੋਡਿਊਸਰ ਅਤੇ ਮੇਕਰਸ ਇਸ ਰੋਲ ਲਈ ਕਿਸੇ ਹੋਰ ਚਿਹਰੇ ਦੀ ਭਾਲ ਕਰ ਰਹੇ ਹਨ। ਚਰਚਾ ਹੈ ਕਿ ਫਿਲਮ ਨਿਰਮਾਤਾਵਾਂ ਨੇ ਜਾਨ ਨੂੰ ਇਸ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਾਨ ਹਨ ਕਿ ਮੰਨਣ ਲਈ ਤਿਆਰ ਹੀ ਨਹੀਂ।
ਆਪਣੇ ਹੱਕ 'ਚ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਮੈਂ ਕੰਗਨਾ ਦੀ ਪ੍ਰਸ਼ੰਸਾ ਕਰਦੀ ਹਾਂ : ਵਿਦਿਆ ਬਾਲਨ
NEXT STORY