ਮੁੰਬਈ—ਬਾਲੀਵੁੱਡ ਅਦਾਕਾਰਾ ਸੋਨਲ ਚੌਹਾਨ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਫਿਲਮ 'ਜੰਨਤ' ਤੋਂ ਕੀਤੀ ਸੀ। ਸੋਨਲ ਨੇ ਫਿਲਮ 'ਜੰਨਤ' 'ਚ ਆਪਣੀ ਖੂਬਸੂਰਤੀ ਨਾਲ ਸਾਰਿਆ ਨੂੰ ਪ੍ਰਭਾਵਿਤ ਕੀਤਾ। ਭਲੇ ਹੀ ਸੋਨਲ ਨੂੰ ਫਿਲਮ ਕੈਰਿਅਰ 'ਚ ਸਫਲਤਾ ਨਹੀਂ ਮਿਲੀ ਪਰ ਉਹ ਆਪਣੀ ਖੂਬਸੁਰਤੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।
ਖਬਰ ਮੁਤਾਬਕ ਇਨ੍ਹਾਂ ਦਿਨਾਂ 'ਚ ਸੋਨਲ ਆਪਣੇ ਇਕ ਪ੍ਰੰਸ਼ਸਕ ਨੂੰ ਲੈ ਕੇ ਪਰੇਸ਼ਾਨ ਵੀ ਹੈ ਅਤੇ ਖੁਸ਼ ਵੀ ਹੈ। ਸੋਨਲ ਦਾ ਇਕ ਪ੍ਰੰਸ਼ਸਕ ਉਨ੍ਹਾਂ ਨੂੰ ਹਰ ਰੋਜ਼ ਹਜ਼ਾਰਾ ਲਾਲ ਗੁਲਾਬ ਭੇਜਦਾ ਹੈ। ਖੂਬਸੁਰਤ ਗੁਲਾਬ ਪਾ ਕੇ ਜਿੱਥੇ ਇਕ ਪਾਸੇ ਸੋਨਲ ਨੂੰ ਖੁਸ਼ੀ ਮਿਲਦੀ ਹੈ ਅਤੇ ਦੂਜੇ ਪਾਸੇ ਇਸ ਗੱਲ ਤੋਂ ਪਰੇਸ਼ਾਨ ਵੀ ਹੈ ਕਿ ਉਹ ਕੋਣ ਹੈ ਜੋ ਹਰ ਰੋਜ਼ ਉਨ੍ਹਾਂ ਲਈ ਇੰਨ੍ਹਾਂ ਕੁੱਝ ਕਰਦਾ ਹੈ। ਸੋਨਲ ਦੇ ਕੋਲ ਹੁਣ ਤੱਕ ਅੱਠ ਹਜ਼ਾਰ ਤੋਂ ਵੱਧ ਫੁੱਲ ਆ ਚੁੱਕੇ ਹਨ। ਹਾਲ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰ ਵੀ ਸ਼ੇਅਰ ਕੀਤੀ ਜਿਸ 'ਚ ਉਹ ਗੁਲਾਬ ਦੇ ਫੁੱਲਾ 'ਚ ਬੈਠੀ ਹੈ।
ਸ਼ਾਹਿਦ ਨੇ ਪਤਨੀ ਮੀਰਾ ਨਾਲ ਕੀਤਾ ਰੋਮਾਂਟਿਕ ਡਿਨਰ
NEXT STORY