ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਬੀਤੇ ਦਿਨੀਂ ਆਪਣੀ ਪਤਨੀ ਮੀਰਾ ਨਾਲ ਨਜ਼ਰ ਆਏ। ਉਨ੍ਹਾਂ ਨੇ ਆਪਣੀ ਗਰਭਵਤੀ ਪਤਨੀ ਮੀਰਾ ਨਾਲ ਰੋਮਾਂਟਿਕ ਡਿਨਰ ਦਾ ਆਨੰਦ ਲਿਆ। ਇਹ ਪਹਿਲੀ ਵਾਰ ਨਹੀਂ ਹੈ ਕਿ ਸ਼ਾਹਿਦ ਆਪਣੀ ਪਤਨੀ ਮੀਰਾ ਨਾਲ ਬਾਹਰ ਦੇਖੇ ਗਏ ਹਨ। ਅਸਲ 'ਚ ਸ਼ਾਹਿਦ ਦੀਆਂ ਦੋਵੇਂ ਫਿਲਮਾਂ 'ਉੜਤਾ ਪੰਜਾਬ' ਅਤੇ 'ਰੰਗੂਨ' ਦੀ ਸ਼ੂਟਿੰਗ ਖਤਮ ਹੋ ਗਈ ਹੈ। ਇਸ ਕਾਰਨ ਉਹ ਆਪਣੀ ਪਤਨੀ ਮੀਰਾ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਰਹੇ ਹਨ। ਉਹ ਇਸ ਤੋਂ ਪਹਿਲਾਂ ਵੀ ਕਦੀ ਲਾਂਗ ਡਰਾਈਵ 'ਤੇ ਅਤੇ ਕਦੀ ਸਮੁੰਦਰ ਕਿਨਾਰੇ 'ਤੇ ਦੇਖੇ ਜਾ ਚੁੱਕੇ ਹਨ। ਇਨ੍ਹਾਂ ਤਸਵੀਰਾਂ 'ਚ ਜਿੱਥੇ ਸ਼ਾਹਿਦ ਆਮ ਪਹਿਰਾਵੇ 'ਚ ਨਜ਼ਰ ਆ ਰਹੇ ਹਨ, ਉੱਥੇ ਦੂਜੇ ਪਾਸੇ ਮੀਰਾ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ। ਅੱਜਕਲ ਸ਼ਾਹਿਦ ਆਪਣੀ ਪਤਨੀ ਮੀਰਾ ਦਾ ਕਾਫੀ ਧਿਆਨ ਰੱਖ ਰਹੇ ਹਨ।
HOT alert!! ਕੈਮਰੇ ਦੇ ਸਾਹਮਣੇ ਇਸ ਬਾਲੀਵੁੱਡ ਅਦਾਕਾਰਾ ਨੇ ਦਿਖਾਏ ਜਲਵੇ
NEXT STORY