ਮੁੰਬਈ (ਬਿਊਰੋ) - ਸਾਊਥ ਸੁਪਰਸਟਾਰ ਅੱਲੂ ਅਰਜੁਨ ਤੇ ਰਸ਼ਮਿਕਾ ਮੰਦਾਨਾ ਸਟਾਰਰ ‘ਪੁਸ਼ਪਾ: ਦਿ ਰਾਈਜ਼’ ਨੇ ਆਪਣੀ ਸਫ਼ਲਤਾ ਦੇ ਨਾਲ ਇਕ ਸਾਲ ਪੂਰਾ ਕਰ ਲਿਆ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅੱਲੂ ਅਰਜੁਨ ਸਟਾਰਰ ਫ਼ਿਲਮ ਹਾਲ ਹੀ ਦੇ ਸਮੇਂ ’ਚ ਸਭ ਤੋਂ ਵੱਡੀਆਂ ਬਲਾਕਬਸਟਰਾਂ ’ਚੋਂ ਇਕ ਹੈ। ‘ਪੁਸ਼ਪਾ’ ਦੇ ਰਾਓਡੀ ਅਵਤਾਰ ਤੋਂ ਲੈ ਕੇ ਉਸ ਦੀ ਬਾਡੀ ਲੈਂਗੂਏਜ ਤੇ ਵਿਵਹਾਰ ਤੱਕ, ਪ੍ਰਸ਼ੰਸਕਾਂ ਨੇ ‘ਪੁਸ਼ਪਾ’ ਨੇ ਫ਼ਿਲਮ ’ਚ ਜੋ ਕੁਝ ਵੀ ਕੀਤਾ ਹਰ ਚੀਜ਼ ਦੀ ਨਕਲ ਕਰਦੇ ਦੇਖੇ ਗਏ।

ਦੱਸ ਦਈਏ ਕਿ ਬੱਚਿਆਂ ’ਚ ਵੀ ਫ਼ਿਲਮ ਦਾ ਕਾਫੀ ਕ੍ਰੇਜ਼ ਦੇਖਿਆ ਗਿਆ। ਹੁਣ ਜਦੋਂ ਫ਼ਿਲਮ ਨੇ ਇਕ ਸਾਲ ਪੂਰਾ ਕਰ ਲਿਆ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਨਿਰਮਾਤਾਵਾਂ ਲਈ ਇਕ ਸ਼ਾਨਦਾਰ ਸਫਰ ਰਿਹਾ ਹੈ। ਫ਼ਿਲਮ ਦੀ ਸ਼ੁਰੂਆਤ ਤੋਂ ਲੈ ਕੇ ਵੱਡੇ ਪਰਦੇ ’ਤੇ ਰਿਲੀਜ਼ ਹੋਣ ਤੱਕ ਤੇ ਆਈਕਾਨਿਕ ਫ਼ਿਲਮ ਬਣਨ ਤੱਕ, ਫ਼ਿਲਮ ਨੂੰ ਹਰ ਕੋਨੇ ਤੋਂ ਦਰਸ਼ਕਾਂ ਦੁਆਰਾ ਅਥਾਹ ਪਿਆਰ ਦਿੱਤਾ ਗਿਆ ਹੈ।

ਇਸ ਤਰ੍ਹਾਂ, ਫ਼ਿਲਮ ਨੇ ਨਾ ਸਿਰਫ਼ ਭਾਰਤ ਨੂੰ ਮਹਾਮਾਰੀ ਤੋਂ ਬਾਅਦ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ਦਿੱਤੀ, ਸਗੋਂ ਅੱਲੂ ਅਰਜੁਨ ਦੀ ਪ੍ਰਸ਼ੰਸਾ ਨੂੰ ਵੀ ਵਧਾ ਦਿੱਤਾ। ਫ਼ਿਲਮ ਦਾ ਪ੍ਰੀਮੀਅਰ ਹਾਲ ਹੀ ’ਚ 8 ਦਸੰਬਰ ਨੂੰ ਰੂਸੀ ਬਾਜ਼ਾਰ ’ਚ ਹੋਇਆ ਸੀ ਤੇ ਦਰਸ਼ਕਾਂ ਵੱਲੋਂ ਇਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਗਾਇਕਾ ਜਸਵਿੰਦਰ ਬਰਾੜ ਦਾ ਬਿਆਨ, ਕਿਹਾ- ਕੋਟ ਪੈਂਟ ਤੇ ਟਾਈਆਂ ਪਾਉਣ ਨਾਲ ਸਮਾਜ ਨਹੀਂ ਬਦਲਦਾ
NEXT STORY